Skip to content
Independent perspectives. Global stories.
BREAKING

ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਮੰਡੀਆਂ ’ਚ ਕੋਈ ਸਮੱਸਿਆ

Share this story

image ਮਾਨਸਾ, 5 ਅਪ੍ਰੈਲ (ਰਮੇਸ਼ ਮਿੱਤਲ)- ਕਣਕ ਦੀ ਖ੍ਰੀਦ ਦੇ ਸੀਜ਼ਨ ਨੂੰ ਸਫ਼ਲ ਬਨਾਉਣ ਹਿੱਤ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਇਸ ਸਮੇਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਮੰਡੀਆਂ ’ਚ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ‘ਚ ਕਣਕ ਦੀ ਆਮਦ ਆਉਣ ’ਤੇ ਤੁਰੰਤ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਐੱਸ.ਡੀ.ਐੱਮ. ਮਾਨਸਾ ਕਾਲਾ ਰਾਮ ਕਾਂਸਲ, ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਤਲਵਿੰਦਰ ਸਿੰਘ ਚੋਪੜਾ, ਡੀ.ਐੱਮ. ਪਨਸਪ ਸੰਦੀਪ ਬਾਂਸਲ, ਡੀ.ਐੱਮ. ਵੇਅਰ ਹਾਊਸ ਸ਼੍ਰੀ ਵਡਿਆਲ, ਡੀ.ਐੱਮ. ਐਗਰੋ ਵਿਕਾਸ ਗੁਪਤਾ, ਡੀ.ਐੱਮ. ਮਾਰਕਫੈਡ ਸ਼੍ਰੀ ਐੱਚ.ਐੱਸ. ਚਾਹਲ ਅਤੇ ਜ਼ਿਲ੍ਹਾ ਮੰਡੀ ਸੁਪਰਡੈਂਟ ਪਰਗਟ ਸਿੰਘ ਆਦਿ ਮੌਜ਼ੂਦ ਸਨ।

WRITTEN BY