ਸਮਰਾਲਾ, 5 ਅਪ੍ਰੈਲ (ਕਮਲਜੀਤ)- ਦੀ ਜਨਤਾ ਟਰੱਕ ਉਪਰੇਟਰ ਯੂਨੀਅਨ ਸਮਰਾਲਾ ਵਿਖੇ ਟਰੱਕ ਯੂਨੀਅਨ ਵੱਲੋਂ ਸਮੂਹਿਕ ਤੌਰ ਤੇ ਹਰੇਕ ਸਾਲ ਪ੍ਰਮਾਤਮਾ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ। ਅੱਜ ਵੀ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਜੋਗਾ ਨੇ ਦੱਸਿਆ ਕਿ ਸ੍ਰੀ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿੱਚ ਰਾਗੀ ਸਿੰਘਾਂ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਉਹ ਸਮਰਾਲਾ ਟਰੱਕ ਯੂਨੀਅਨ ਦੇ ਭਲੇ ਲਈ ਅਤੇ ਟਰੱਕ ਡਰਾਇਵਰਾਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਕਰਨਗੇ। ਅੱਜ ਦੇ ਸਮਾਗਮ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਮਰਾਲਾ ਟਰੱਕ ਯੂਨੀਅਨ ਦੀ ਭਲਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਅਤੇ ਕਦੇ ਵੀ ਕਿਸੇ ਟਰੱਕ ਉਪਰੇਟਰ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਬੈਨੀਪਾਲ ਸਾਬਕਾ ਚੇਅਰਮੈਨ ਬਲਾਕ ਸੰਮਤੀ, ਅਵਤਾਰ ਸਿੰਘ ਘੁਲਾਲ ਸੀਨੀ: ਕਾਂਗਰਸੀ ਆਗੂ, ਕਮਲਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਢਿੱਲੋਂ, ਕਰਨਬੀਰ ਸਿੰਘ ਢਿੱਲੋਂ, ਸੁਖਬੀਰ ਸਿੰਘ ਪੱਪੀ, ਰਮਨ ਬਹਿਲੋਲਪੁਰ, ਸੋਹਣ ਸਿੰਘ ਭਰਥਲਾ, ਕਮਲਜੀਤ ਸਿੰਘ ਮਾਦਪੁਰ, ਸੁੱਖਾ ਪਵਾਤ, ਪਰਮਿੰਦਰ ਤਿਵਾੜੀ, ਸੁਖਵੰਤ ਨੀਲੋਂ, ਜੀਰਾ ਰਾਮ ਸਾਬਕਾ ਕੌਂਸਲਰ, ਮਨਦੀਪ ਖੁੱਲਰ, ਅਜਮੇਰ ਸਿੰਘ ਪੂਰਬਾ, ਸਨੀ ਦੂਆ, ਰਵੀ ਭਾਟੀਆ, ਤੇਜਿੰਦਰ ਸਿੰਘ ਰਾਜੇਵਾਲ ਸੁਰਿੰਦਰ ਟਿਵਾਣਾ ਕੌਂਸਲਰ, ਮੇਜਰ ਸਿੰਘ ਗਹਿਲੇਵਾਲ, ਗੁਰਪਾਲ ਸਿੰਘ ਸਰਪੰਚ ਘੁੰਗਰਾਲੀ, ਰਾਜੇਸ਼ ਬਿੱਟੂ, ਹਰਮਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਡਿੰਪਲ, ਅਮਰ ਨਾਥ ਟਾਗਰਾ, ਸ਼ਿੰਗਾਰਾ ਸਿੰਘ, ਮੁਨਸ਼ੀ ਵਿਨੋਦ ਕੁਮਾਰ, ਸੁਹੇਲ ਸਿੰਘ ਬੌਂਦਲੀ, ਜਸਵੀਰ ਸਿੰਘ, ਬਲਵੀਰ ਸਿੰਘ, ਰਾਜ ਕੁਮਾਰ, ਪ੍ਰਭਦੀਪ ਆਦਿ ਤੋਂ ਇਲਾਵਾ ਹੋਰ ਵੀ ਸੈਂਕੜੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਡਰਾਇਵਰ ਹਾਜ਼ਰ ਸਨ।
ਟਰੱਕ ਯੂਨੀਅਨ ਸਮਰਾਲਾ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ



