ਅੰਮ੍ਰਿਤਸਰ, 5 ਅਪ੍ਰੈਲ (ਗੁਰਪ੍ਰੀਤ ਸਿੰਘ ਮਾਨ)- ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਹੋਰ ਸਿੰਘਾਂ ਦਾ ਸੜਕ ਤੇ ਐਕਸੀਡੈਂਟ, ਵਾਲ-ਵਾਲ ਬਚੇ। ਫ਼ੈਡਰੇਸ਼ਨ ਆਗੂ ਕੱਲ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਸਮਾਗਮ ’ਚ ਕਥਾ ਪ੍ਰਚਾਰ ਦੀ ਹਾਜਰੀ ਭਰਨ ਜੱਥੇ ਸਮੇਤ ਜਾ ਰਹੇ ਸਨ। ਅਚਾਨਕ ਗੱਡੀ ਦੇ ਅੱਗੇ ਜਾਨਵਰ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਸਵਿਫ਼ਟ ਗੱਡੀ ਸੱਜੇ ਹੱਥ ਰਿਕਸ਼ੇ ਨਾਲ ਟੱਕਰਾ ਚੱਲੀ ਸੀ ਪਰ ਸਿੰਘਾਂ ਨੇ ਕੰਟਰੋਲ ਤੋਂ ਬਾਹਰ ਹੋਈ ਗੱਡੀ ਨੂੰ ਦੁਬਾਰਾ ਕੱਟ ਮਾਰ ਕੇ ਉਸ ਨੂੰ ਵੀ ਬਚਾ ਲਿਆ ਤੇ ਤੇਜੀ ਚ ਗੱਡੀ ਸੜਕ ਤੋਂ ਉਤਰ ਕੇ ਦਰੱਖਤ ਨਾਲ ਜਾ ਵੱਜੀ। ਰਈਆ ਨੇੜੇ ਜਲੰਧਰ ਰੋਡ ਤੇ ਇਹ ਹਾਦਸਾ ਹੋਇਆ। ਦਰਖੱਤ ਚ ਗੱਡੀ ਟਕਰਾਉਣ ਨਾਲ ਇੰਜਣ ਚੋਂ ਧੂੰਆ ਨਿਕਲਦਾ ਰਿਹਾ ਤੇ ਗੱਡੀ ਦਾ ਬੋਨਟ, ਰੇਡੀਏਟਰ, ਏ.ਸੀ., ਬੰਪਰ ਆਦਿ ਟੁੱਟ ਗਿਆ ਪਰ ਗੱਡੀ ਚ ਸਵਾਰ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਸਿਮਰਨਜੀਤ ਸਿੰਘ ਮਾਨ, ਭਾਈ ਹਰਪ੍ਰੀਤ ਸਿੰਘ ਬੰਟੀ ਤੇ ਭਾਈ ਪ੍ਰਭਜੋਤ ਸਿੰਘ ਦਾ ਸਰੀਰਕ ਨੁਕਸਾਨ ਹੋਣ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ, ਫ਼ੈਡਰੇਸ਼ਨ ਆਗੂਆਂ ਸਮੇਤ ਜੱਥਾ ਚੜ੍ਹਦੀ ਕਲਾ ਚ ਹੈ। ਸੜਕਾਂ ਤੇ ਅਵਾਰਾ ਪਸ਼ੂਆਂ ਕਰਕੇ ਹਰ ਸਾਲ ਬਹੁਤ ਕੀਮਤੀ ਜਾਨਾਂ ਜਾ ਰਹੀਆਂ ਹਨ।
ਸੜਕ ਐਕਸੀਡੈਂਟ ਦੌਰਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਵਾਲ-ਵਾਲ ਬਚੇ



