ਅਮਰਗੜ੍ਹ, 5 ਅਪ੍ਰੈਲ (ਸੁਖਵਿੰਦਰ ਸਿੰਘ ਅਟਵਾਲ)- ਥਾਣਾਂ ਅਮਰਗੜ੍ਹ ਵਿਖੇ ਨਵੇਂ ਆਏ ਐਸ.ਐਚ.ਓ. ਸ:ਭਰਭੂਰ ਸਿੰਘ ਸਿੰਘ ਨੇ ਆਪਣਾ ਅਹੁਦਾ ਸੰਭਾਲਿਦਾਂ ਹੀ ਪ੍ਰੈਸ ਨਾਲ਼ ਮੀਟਿੰਗ ਕਰਕੇ ਇਲਾਕੇ ਵਿੱਚ ਅਮਨ-ਸਾਂਤੀ, ਨਸ਼ਿਆਂ ਦੀ ਰੋਕਥਾਮ, ਟ੍ਰੈਫਿਕ ਸਮੱਸਿਆ ਬੋਲਟ ਮੋਟਰਸਾਇਕਲਾਂ ਦੁਆਰਾ ਪਟਾਕੇ ਪਾਉਣ ਤੋਂ ਇਲਾਵਾ ਕਾਫ਼ੀ ਭਖਦੇ ਮਸਲਿਆਂ ’ਤੇ ਵਿਚਾਰਾਂ ਕੀਤੀਆਂ।ਪੱਤਰਕਾਰਾਂ ਤੋਂ ਸੁਝਾਅ ਮੰਗਦਿਆਂ ਇੱਕ ਚੰਗਾ ਸਮਾਜ ਸਿਰਜਣ ਲਈ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਸਮਾਜ ਪ੍ਰਤੀ ਦਰਦ ਰੱਖਣ ਵਾਲੇ ਹਰੇਕ ਇਨਸਾਨ ਤੋਂ ਉਨ੍ਹਾਂ ਇਹ ਮੰਗ ਵੀ ਕੀਤੀ ਕਿ ਉਹ ਸਮਾਜ ਨੂੰ ਨਸ਼ਿਆਂ ਦੇ ਕੋਹੜ ਵਰਗੀਆਂ ਨਾਂ-ਮੁਰਾਦ ਬਿਮਾਰੀਆਂ ਤੋਂ ਬਚਾਉਣ ਲਈ ਪੁਲਿਸ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਸਾਡਾ ਸਭਨਾਂ ਦਾ ਹੱਕ ਬਣਦਾ ਹੈ ਕਿ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ ਸਮਾਜ ਵਿੱਚ ਗੰਦਗੀ ਨਾਂ ਫੈਲਣ ਦਈਏ ਅਤੇ ਮਾੜੇ ਅਨਸਰਾਂ ਦੀ ਸੁਹ ਮਿਲਣ ’ਤੇ ਝੱਟ ਥਾਣੇ ਨਾਂਲ਼ ਸਪੰਰਕ ਕਰੀਏ ਤਾਂ ਜੋ ਵਾਪਰਨ ਵਾਲੀ ਕਿਸੇ ਵੀ ਅਣ-ਸੁਖਾਣੀ ਘਟਨਾਂ ਤੋਂ ਪਹਿਲਾਂ ਹੀ ਉਸਨੂੰ ਰੋਕਿਆ ਜਾ ਸਕੇ।
ਨਵੇਂ ਥਾਣਾਂ ਮੁਖੀ ਭਰਭੂਰ ਸਿੰਘ ਨੇ ਅਹੁਦਾ ਸੰਭਾਦਿਆਂ ਹੀ ਕੀਤੀ ਸਰਗਰਮੀ ਸ਼ੁਰੂ



