ਭਾਰਤ ਨਾਲ ਸਬੰਧ ਵਿਗੜਣ ਦਾ ਖਦਸ਼ਾ ਜਤਾਇਆ
ਬੀਜਿੰਗ/ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਤਿ¤ਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ਤੋਂ ਚੀਨ ਬੁਰੀ ਤਰ੍ਹਾਂ ਭੜਕ ਗਿਆ ਹੈ। ਚੀਨ ਨੇ ਸਿ¤ਧੇ ਤੌਰ ‘ਤੇ ਭਾਰਤ ਨੂੰ ਧਮਕੀਆਂ ਦੇਣਾ ਸ਼ੁਰੂ ਕਰ ਦਿ¤ਤਾ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਅ¤ਜ ਕਿਹਾ ਕਿ ਭਾਰਤ ਨੂੰ ਦਲਾਈ ਲਾਮਾ ਦੀ ਯਾਤਰਾ ਨੂੰ ਲੈ ਕੇ ਤੁਰੰਤ ਕਦਮ ਚੁ¤ਕਣੇ ਚਾਹੀਦੇ ਸਨ। ਚੀਨ ਨੇ ਕਿਹਾ ਕਿ ਦਲਾਈ ਲਾਮਾ ਦੀਆਂ ਯਾਤਰਾਵਾਂ ਨਾਲ ਸਰਹ¤ਦੀ ਖੇਤਰਾਂ ‘ਚ ਤਣਾਅ ਵਧੇਗਾ। ਚੀਨ ਨੇ ਇਸ ਮਾਮਲੇ ‘ਚ ਬੀਜਿੰਗ ‘ਚ ਭਾਰਤੀ ਰਾਜਦੂਤ ਨੂੰ ਬੁਲਾ ਕੇ ਵਿਰੋਧ ਵੀ ਦਰਜ ਕਰਾਇਆ ਹੈ। ਭਾਰਤ ਨੇ ਚੀਨ ਦੇ ਇਤਰਾਜ਼ਾਂ ‘ਤੇ ਸਾਫ਼ ਕਿਹਾ ਸੀ ਕਿ ਚੀਨ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਨਾ ਦੇਵੇ ਤੇ ਭਾਰਤ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।ਚੀਨ ਦੇ ਸਰਕਾਰੀ ਮੀਡੀਆ ਨੇ ਬੁ¤ਧਵਾਰ (5 ਅਪ੍ਰੈਲ) ਨੂੰ ਕਿਹਾ ਕਿ ਭਾਰਤ ਚੀਨ ਦੇ ਸਬਰ ਦੀ ਸੀਮਾ ਨੂੰ ਚੁਣੌਤੀ ਦੇਣ ਲਈ ਦਲਾਈ ਲਾਮਾ ਦਾ ਕੂਟਨੀਤਕ ਇਸਤੇਮਾਲ ਕਰ ਰਿਹਾ ਹੈ। ਚੀਨੀ ਅਖ਼ਬਾਰ ‘ਚ ਧਮਕੀ ਦਿ¤ਤੀ ਗਈ ਹੈ ਕਿ ਸ਼ਾਇਦ ਭਾਰਤ ਨੇ ਆਪਣੇ ਮੂਲ ਹਿ¤ਤਾਂ ਦੀ ਰ¤ਖਿਆ ਬੀਜਿੰਗ ਦੇ ਸੰਕਲਪ ਦਾ ਘ¤ਟ ਅਨੁਮਾਨ ਲਾ ਕੇ ਕੀਤੀ ਹੈ। ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ‘ਚ ਤਵਾਂਗ ਦੌਰੇ ਦੇ ਸੰਬੰਧ ‘ਚ ਚੀਨ ਦੀ ਇਹ ਪ੍ਰਤੀਕਿਰਿਆ ਆਈ ਹੈ। ਗਲੋਬਲ ਟਾਈਮਜ਼ ਸ¤ਤਾਧਾਰੀ ਕਮਿਊਨਿਸਟ ਪਾਰਟੀ ਦੇ ਪ੍ਰਕਾਸ਼ਨ ਦਾ ਹਿ¤ਸਾ ਹੈ ਅਤੇ ਉਸ ਨੂੰ ਕ¤ਟੜ ਰਾਸ਼ਟਰਵਾਦੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਦੇ ਬੀਤੇ ਮੰਗਲਵਾਰ ਨੂੰ ਦਿ¤ਤੇ ਬਿਆਨ ਦੇ ਸੰਬੰਧ ‘ਚ ਇਸ ਲੇਖ ‘ਚ ਲਿਖਿਆ ਹੈ, ‘‘ਚੀਨ ਨੇ ਇਸ ਮੁ¤ਦੇ ‘ਤੇ ਚਿੰਤਾ ਜਤਾਈ ਹੈ ਪਰ ਨਵੀਂ ਦਿ¤ਲੀ ਨੇ ਕਿਹਾ ਕਿ ਚੀਨ ਨੂੰ ਉਸ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਨਹੀਂ ਦੇਣ ਚਾਹੀਦਾ।‘‘ ਲੇਖ ‘ਚ ਕਿਹਾ ਗਿਆ ਕਿ ਇਹ ਬੇਤੁਕਾ ਹੈ।‘‘ਰਿਜੀਜੂ ਨੇ ਕਿਹਾ ਕਿ ਭਾਰਤ ਕਦੇ ਵੀ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਨਹੀਂ ਦਿੰਦਾ ਅਤੇ ਇਕ ‘ਚੀਨ ਨੀਤੀ‘ ਦਾ ਸਨਮਾਨ ਕਰਦਾ ਹੈ ਅਤੇ ਇਸ ਲਈ ਚੀਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।



