ਕਾਦੀਆਂ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਬਲਵਿੰਦਰ ਸਿੰਘ ਮਿੰਟੂ ਬਾਜਵਾ ਪੀ ਏ ਸ.ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਣ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਬੇਇਨਸਾਫੀ ਨਹੀ ਹੋਣ ਦਿ¤ਤੀ ਜਾਵੇਗੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਤਾਲੂਕ ਰ¤ਖਦਾ ਹੋਵੇ । ਕਾਦੀਆਂ ਦੇ ਬਾਜਵਾ ਪਰਿਵਾਰ ਦੀ ਸ਼ੁਰੂ ਤੋਂ ਇਹੀ ਸੋਚ ਰਹੀ ਹੈ ਕਿ ਕਿਸੇ ਵਿਅਕਤੀ ਨਾਲ ਨਾ ਤਾਂ ਧ¤ਕਾ ਕੀਤਾ ਜਾਵੇਗਾ ਅਤੇ ਨਾਂ ਹੀ ਕਿਸੇ ਵਲੋਂ ਕੀਤੇ ਧੱਕੇ ਨੂੰ ਬਰਦਾਸ਼ਤ ਕੀਤਾ ਜਾਵੇਗਾ ਤੇ ਹਰੇਕ ਵਿਅਕਤੀ ਨਾਲ ਇਨਸਾਫ ਕੀਤਾ ਜਾਵੇਗਾ। ਸ. ਬਾਜਵਾ ਨੇ ਅ¤ਗੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿ¤ਤੀ ਜਾਵੇਗੀ ਕਿਸਾਨਾਂ ਦੀ ਪੁ¤ਤਾਂ ਵਾਂਗ ਪਾਲੀ ਫਸਲ ਦਾ ਦਾਣਾ ਦਾਣਾ ਪਹਿਲ ਦੇ ਅਧਾਰ ਤੇ ਖਰੀਦਿਆ ਜਾਵੇਗਾ।ਉਨ੍ਹਾਂ ਅ¤ਗੇ ਕਿਹਾ ਕਿ ਕਾਦੀਆਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਸਾਨਾਂ ਦੀ ਫਸਲ ਨੂੰ ਖਰੀਦਣ ਵਾਸਤੇ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀਆਂ ਡਿਉਟੀਆਂ ਲਗਾ ਦਿ¤ਤੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਝੇਲਣੀ ਪਵੇ। ਇਸ ਮੋਕੇ ’ਤੇ ਸ.ਬਲਵਿੰਦਰ ਸਿੰਘ ਮਿੰਟੂ ਬਾਜਵਾ ਨੂੰ ਬਾਬਾ ਰਣਜੀਤ ਸਿਂਘ ਪੂਹਲਾ, ਬਾਬਾ ਦਲਬੀਰ ਸਿੰਘ ਮੁ¤ਖੀ ਮਿਸ਼ਨ ਤਰਨਾਂ ਦ¤ਲ, ਸਤਨਾਮ ਸਿੰਘ ਮੈਬਰ ਪੰਚਾਇਤ, ਸਾਹਿਬ ਸਿੰਘ, ਤੇਜਪਾਲ ਸਿੰਘ, ਸੁ¤ਖਾ ਸਿੰਘ, ਸਾਬੀ ਸਲਾਹਪੁਰ ਤੇ ਹੋਰਨਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਬਾਜਵਾ ਪਰਿਵਾਰ ਵੱਲੋਂ ਹਰੇਕ ਵਿਅਕਤੀ ਨਾਲ ਇਨਸਾਫ ਕੀਤਾ ਜਾਵੇਗਾ : ਮਿੰਟੂ ਬਾਜਵਾ



