Skip to content
Independent perspectives. Global stories.
BREAKING

ਰੂੰ ਅਤੇ ਧਾਗੇ ਦੀਆਂ ਰਿੱਲਾਂ ਨਾਲ ਭਰੇ ਟੈਂਕਰ ਨੂੰ ਅੱਗ ਲੱਗੀ

Share this story

image ਧੂਰੀ, 3 ਅਪਰੈਲ (ਸੰਜੀਵ ਸਿੰਗਲਾ)- ਅੱਜ ਸਥਾਨਕ ਧੋਬੀ ਘਾਟ  ਰੋਡ ਤੇ ਦੁਪਹਿਰ ਵੇਲੇ ਉਸ ਵੇਲੇ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਇਥੋ ਲੰਘ ਰਹੇ ਇੱਕ ਟੈਂਕਰ ’ਚ ਅਚਾਨਕ ਅੱਗ ਲੱਗਣ ਕਾਰਨ ਧੂੰਆ ਹੀ ਧੂੰਆਂ ਫੈਲ ਗਿਆ। ਮਿਲੀ ਜਾਣਕਾਰੀ ਮੁਤਾਬਿਕ ਟੈਂਕਰ ਨੰਬਰ ਐਚ.ਆਰ. 55 ਐਲ-8477 ਜਿਸ ਵਿੱਚ ਰੂੰ ਅਤੇ ਧਾਂਗੇ ਦੀਆਂ ਰਿੱਲਾਂ ਆਦਿ ਭਰਿਆ ਹੋਇਆ ਸੀ, ਨੂੰ ਅਚਾਨਕ ਲੱਗ ਲੱਗ ਗਈ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਨਗਰ ਕੌਸਲ ਧੂਰੀ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਆਪਣੇ ਅਮਲੇ ਨਾਲ ਪਹੁੰਚੇ, ਜਿਥੇ ਸਥਾਨਕ ਜੋਗੀ ਬਸਤੀ ਦੇ ਵੱਡੀ ਗਿਣਤੀ ’ਚ ਨਿਵਾਸੀਆਂ ਦੀ ਮੱਦਦ ਨਾਲ ਇਸ ਟੈਂਕਰ ’ਚ ਲੱਗੀ ਅੱਗ ਕੁੱਝ ਹੱਦ ਤੱਕ ਪਾਣੀ ਦੇ ਟੈਂਕਰਾਂ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅਬਾਦੀ ਵਾਲੇ ਇਲਾਕੇ ’ਚ ਟੈਂਕਰ ਨੂੰ ਲੱਗੀ ਇਸ ਅੱਗ ਨੂੰ ਪ੍ਰਸ਼ਾਸ਼ਨ ਨੇ ਸਮਝਦਾਰੀ ਨਾਲ ਸਥਾਨਕ ਨਵੀਂ ਅਨਾਜ ਮੰਡੀ ਦੇ ਖੁੱਲੇ ਮੈਦਾਨ ’ਚ ਲਿਜਾਇਆ ਗਿਆ, ਜਿਥੇ ਫਾਇਰ ਬਿਗ੍ਰੇਡ ਦੀ ਮੱਦਦ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸਟ ਤੌਰ ’ਤੇ ਪਤਾ ਨਹੀਂ ਲੱਗ ਸਕਿਆ।

WRITTEN BY