Skip to content
Independent perspectives. Global stories.
BREAKING

ਪੰਜਾਬ ਨੂੰ ਫਿਰ ਤੋਂ ਬਣਾਵਾਂਗੇ ਸੋਨੇ ਦੀ ਚਿੜੀ : ਧੀਮਾਨ

Share this story

image ਅਮਰਗੜ੍ਹ, 4 ਅਪ੍ਰੈਲ (ਸੁਖਵਿੰਦਰ ਸਿੰਘ ਅਟਵਾਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿੱਚੋਂ ਗੁੰਡਾਗਰਦੀ,ਨਸ਼ੇ ਅਤੇ ਕੁਰੱਪਸ਼ਨ ਨੂੰ ਨਕੇਲ ਪਾਕੇ ਛੇਤੀ ਹੀ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਇਆ ਜਾਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰੀ ਬਹੁਮਤ ਨਾਲ਼ ਜਿੱਤਣ ਉਪਰੰਤ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੇ ਧੰਨਵਾਦੀ ਦੌਰੇ ਦੌਰਾਨ ਹਲਕੇ ਦੇ ਪਿੰਡਾਂ ਰਾਮਪੁਰ ਛੰਨਾਂ,ਅਲੀਪੁਰ,ਰਾਏਪੁਰ,ਨੰਗਲ,ਝੂੰਦਾਂ,ਝੱਲ,ਬੁਰਜ,ਤੋਲੇਵਾਲ,ਨਿਆਮਤਪੁਰ,ਬਨਭੌਰਾ,ਭੁੱਲਰਾਂ,ਮਾਹੋਰਾਣਾ,ਸਲਾਰ ਤੋਂ ਬਾਅਦ ਪਿੰਡ ਬਾਠਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਵੀ ਪਾਈ ਉਨ੍ਹਾਂ ਦੇ ਕੰਮ ਵੀ ਬਿਨ੍ਹਾਂ ਕਿਸੇ ਭੇਦਭਾਵ ਤੋਂ ਪਹਿਲ ਦੇ ਅਧਾਰ ’ਤੇ ਕਰਾਂਗੇ।ਇਸ ਮੌਕੇ ਉਨ੍ਹਾਂ ਨਾਲ਼ ਸਰਬਜੀਤ ਸਿੰਘ ਗੋਗੀ, ਪ੍ਰਧਾਨ ਪਲਵਿੰਦਰ ਸਿੰਘ ਚੰਨਾ, ਜਵਾਲਾ ਸਿੰਘ ਜਲਾਲਗੜ੍ਹ, ਐਮ.ਡੀ.ਸਵਰਨਜੀਤ ਸਿੰਘ, ਬਲਵੀਰ ਸਿੰਘ ਚਪੜੌਦਾ, ਨਿਰਮਲ ਸਿੰਘ ਢੀਂਡਸਾ, ਮੋਹਨ ਸਿੰਘ ਨੰਬਰਦਾਰ, ਕਾਂਗਰਸੀ ਆਗੂ ਨੇਤਰ ਸਿੰਘ, ਗੁਰਬਾਜ ਸਿੰਘ ਗੁਰੂ, ਸਰਪੰਚ ਹਰਕੇਸ ਸਿੰਘ, ਮੈਂਬਰ ਜਸਵੰਤ ਸਿੰਘ ਗੋਲੂ, ਪ੍ਰਗਟ ਸਿੰਘ, ਕੁਲਵੰਤ ਸਿੰਘ, ਚਮਕੌਰ ਸਿੰਘ, ਸ਼ਮਸ਼ੇਰ ਸਿੰਘ ,ਹਰਜਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਬਧਰਾਹ, ਬਹਾਦਰ ਸਿੰਘ ਨੰਬਰਦਾਰ, ਹਰਬਿੱਕਰ ਸਿੰਘ ਸਿੱਧੂ, ਡਾ. ਜੱਗਾ ਸਿੰਘ, ਸ਼ੇਰ ਸਿੰਘ, ਕਰਮ ਸਿੰਘ ਮੰਡੇਰ ਆਦਿ ਹਾਜ਼ਰ ਸਨ।

WRITTEN BY