Skip to content
Independent perspectives. Global stories.
BREAKING

ਬ੍ਰਜ ਧਾਮ ਜਲੰਧਰ ਵਿਖੇ ਮੂਰਤੀਆਂ ਦੀ ਸਥਾਪਨਾ 8 ਨੂੰ

Share this story

image ਜਲੰਧਰ, 4 ਅਪ੍ਰੈਲ (ਬਲਜੀਤ ਸਿੰਘ ਬਰਾੜ)- ਭੰਗਵਦਨੰਤ ਸ਼੍ਰੀ ਵਿਭੂਸ਼ਿਤ ਜਗਤ ਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੀ ਅਸੀਮ ਕਿਰਪਾ ਨਾਲ ਇੱਥੇ ਲਿੱਧੜਾਂ ਕਾਲੋਨੀ ਸੀਆਰਪੀਐਫ ਕੈਂਪ ਦੇ ਨੇੜੇ ਖੂਬਸੂਰਤ ਬ੍ਰਜ ਧਾਮ ਵਿਖੇ ਸ਼੍ਰੀ ਸੀਤਾ ਰਾਮ, ਸ਼੍ਰੀ ਰਾਧਾ ਕ੍ਰਿਸ਼ਨ, ਸ਼੍ਰੀ ਬਲਰਾਮ ਕ੍ਰਿਸ਼ਨ, ਸ਼੍ਰੀ ਨਿਮਾਈ ਨਿਤਾਈ ਜੀ ਅਤੇ ਜਗਤ ਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੀਆਂ ਮੂਰਤੀਆਂ ਦੀ ਸਥਾਪਨਾ 8 ਅਪ੍ਰੈਲ ਨੂੰ ਸਵੇਰੇ 10:30 ਵਜੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ।
ਪ੍ਰੇਮ ਭਿੱਜੀ ਸ਼ਖਸੀਅਤ ਸ਼੍ਰੀ ਗੁਰਚਰਨ ਦਾਸ ਮਹਾਰਾਜ ਜੀ ਨੇ ਦੱਸਿਆ ਕਿ 8, 9 ਅਤੇ 10 ਅਪ੍ਰੈਲ ਨੂੰ ਸਵੇਰੇ 5 ਵਜੇ ਤੋਂ ਰਾਤੀ 10 ਵਜੇ ਤੱਕ ਹਰੀ ਨਾਮ ਸੰਕੀਰਤਨ ਹੋਵੇਗਾ। 6 ਤੇ 7 ਅਪ੍ਰੈਲ ਨੂੰ ਸ਼ਾਮ 4 ਵਜੇ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋਂ ਗੁਜ਼ਰੇਗੀ। 8 ਅਪ੍ਰੈਲ ਨੂੰ ਸਵੇਰੇ ਸਾਢੇ 10 ਵਜੇ ਮੂਰਤੀਆਂ ਦਾ ਪੂਜਨ ਅਤੇ ਸਥਾਪਨਾ ਹੋਵੇਗੀ। ਇਸ ਦਿਨ 12 ਵਜੇ ਤੋਂ 2 ਵਜੇ ਤੱਕ ਸਾਧੂ ਅਤੇ ਬ੍ਰਹਮਭੋਜ ਹੋਵੇਗਾ। ਧਾਮ ਵਿਖੇ 8, 9 ਅਤੇ 10 ਅਪ੍ਰੈਲ ਨੂੰ 12 ਵਜੇ ਤੋਂ 4 ਵਜੇ ਤੱਕ ਸਰਵਜਨਕ ਭੰਡਾਰਾ ਵੀ ਚੱਲੇਗਾ। ਇੱਥੇ ਜ਼ਿਕਰਯੋਗ ਹੈ ਕਿ ਪੰਜਵੇਂ ਜਗਤ ਗੁਰੂ 1008 ਸਵਾਮੀ ਸ੍ਰੀ ਕੁਰਪਾਲੂ ਜੀ ਮਹਾਰਾਜ ਦਾ ਮੁੱਖ ਪ੍ਰੇਮ ਮੰਦਰ ਸ੍ਰੀ ਵ੍ਰਿੰਦਾਵਨ ਧਾਮ ਵਿਖੇ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਅਤੇ ਦਿੱਲੀ ਵਿੱਚ ਵੀ ਅਸਥਾਨ ਬਣੇ ਹੋਏ ਹਨ। ਜਲੰਧਰ ਦਾ ਅਸਥਾਨ ਲਗਭਗ ਸਵਾ ਏਕੜ ਵਿੱਚ ਬਹੁਤ ਹੀ ਖੂਬਸੂਰਤ ਢੰਗ ਨਾਲ ਉਸਾਰਿਆ ਗਿਆ ਹੈ, ਜਿੱਥੇ ਸ਼ਰਧਾਲੂਆਂ ਲਈ ਸਭ ਸਹੂਲਤਾਂ ਮੌਜੂਦ ਹਨ।  ਇਸ ਧਾਮ ਵਿਖੇ ਸਮੇਂ-ਸਮੇਂ ਬਹੁਤ ਹੀ ਸ਼ਰਧਾ ਨਾਲ ਧਾਰਮਿਕ ਆਯੋਜਨ ਹੁੰਦੇ ਰਹਿੰਦੇ ਹਨ। ਪੰਜਾਬ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਮੌਕੇ ਹਾਜ਼ਰੀ ਭਰਦੇ ਹਨ।

WRITTEN BY