Skip to content
Independent perspectives. Global stories.
BREAKING

ਫੂਲਕਾ ਨੂੰ ਈ.ਵੀ.ਐਮ. ’ਤੇ ਸਵਾਲ ਚੁਕਣਾ ਸ਼ੋਭਾ ਨਹੀਂ ਦਿੰਦਾ : ਸਾਂਪਲਾ

Share this story

image ਚੰਡੀਗੜ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਵੱਲੋਂ ਈਵੀਐਮ ਦੀ ਭਰੋਸੇਯੋਗਤਾ ‘ਤੇ ਸੁਆਲ ਖੜੇ ਕਰਨ ਦੀ ਸਖਤ ਨਿੰਦਾ ਕੀਤੀ ਹੈ। ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ 100 ਤੋਂ ਜਿਆਦਾ ਸੀਟਾਂ ਆਪਣੀ ਝੋਲੀ ਵਿਚ ਆਉਣਾ ਦਾ ਸੁਪਣਾ ਦੇਖ ਰਹੀ ਸੀ, ਲੇਕਿਨ ਜਦੋਂ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਸਿਰਫ਼ 20 ਸੀਟਾਂ ਤੱਕ ਹੀ ਸਮੇਟ ਦਿੱਤਾ, ਤਾਂ ਬੌਖਲਾਈ ਆਮ ਆਦਮੀ ਪਾਰਟੀ ਈ.ਵੀ.ਐਮ. ਨੂੰ ਕੋਸਣ ਵਿਚ ਜੁੱਟ ਗਈ ਹੈ। ਸਾਂਪਲਾ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਹਾਈਕਮਾਨ ਬੌਖਲਾ ਗਿਆ ਹੈ। ਆਮ ਆਦਮੀ ਪਾਰਟੀ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਨ ਦੀ ਬਜਾਏ ਉਨ•ਾਂ ਦੀ ਪਾਰਟੀ ਦੇ ਆਗੂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਦੀ ਪ੍ਰਮਾਣਿਕਤਾ ‘ਤੇ ਸਵਾਲ ਚੁੱਕ ਰਹੀ ਹੈ।ਸਾਂਪਲਾ ਨੇ ਪੰਜਾਬ ਵਿਚ ਆਪ ਦੀ ਬਾਗਡੋਰ ਸੰਭਾਲ ਰਹੇ ਐਸ.ਐਚ. ਫੂਲਕਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਫੂਲਕਾ ਨੇ ਦੋਸ਼ ਲਗਾਇਆ ਹੈ ਕਿ ਚੋਣ ਕਮੀਸ਼ਨ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਉਸ ਸ਼ਿਕਾਇਤ ‘ਤੇ ਜ਼ਰਾ ਵੀ ਧਿਆਨ ਨਹੀਂ ਦਿੱਤਾ, ਜਿਸ ਵਿਚ ਕੇਜਰੀਵਾਲ ਨੇ ਈ.ਵੀ.ਐਮ. ਦੇ ਨਾਲ ਛੇੜਛਾੜ ਦਾ ਦੋਸ਼ ਲਗਾਇਆ ਸੀ। ਅਜਿਹਾ ਕਹਿਕੇ ਤਾਂ ਫੂਲਕਾ ਆਪਣਾ ਹੀ ਮਜ਼ਾਕ ਬਣਾ ਰਹੇ ਹਨ। ਇਕ ਪ੍ਰਸਿੱਧ ਵਕੀਲ ਹੋਣ ਦੇ ਨਾਤੇ ਫੂਲਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੋਣ ਕਾਨੂੰਨ, 1961 ਦੇ ਨਿਯਮ 93 ਦੇ ਤਹਿਤ ਇਕ ਵਾਰ ਜਦੋਂ ਚੋਣ ਨਤੀਜੇ ਆ ਜਾਂਦੇ ਹਨ, ਤਾਂ ਫਿਰ ਹਾਈਕੋਰਟ ਵਿਚ ਹੀ ਇਸਦੇ ਖਿਲਾਫ ਚੁਣੌਤੀ ਦਿੱਤੀ ਜਾ ਸਕਦੀ ਹੈ। ਅਜਿਹੇ ਵਿਚ ਆਪ ਚੋਣ ਕਮੀਸ਼ਨ ‘ਤੇ ਕਿਉਂ ਦੋਸ਼ ਲਗਾ ਰਹੀ ਹੈ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਉਹ ਧਿਆਨ ਨਹੀਂ ਦੇ ਰਹੀ ਹੈ।

WRITTEN BY