June 19, 2026 1:44 pm

ਨਸ਼ੇ ਵਿਚ ਧੁੱਤ ਡਰਾਇਵਰ ਨੇ ਟਰੱਕ ਡੀਵਾਇਡਰ ਉੱਤੇ ਚਾੜ੍ਹਿਆ

ਅਨੰਦਪੁਰ ਸਾਹਿਬ, 26 ਅਗਸਤ (ਦਵਿੰਦਰ ਪਾਲ ਸਿੰਘ)-ਬੀਤੀ ਰਾਤ ਨੰਗਲ-ਅਨੰਦਪੁਰ ਸਾਹਿਬ ਮੁਖ ਮਾਰਗ ‘ਤੇ ਬਣੇ ਅਨੰਦਪੁਰ ਸਾਹਿਬ ਦੇ ਐਂਟਰੀ ਗੇਟ ਨੇੜੇ ਤੇਲ ਦਾ ਟੈਂਕਰ ਐੱਚ.ਆਰ.39 ਏ 2067 ਹਾਇਵੇ ਦੇ ਡੀਵਾਇਡਰ ਉੱਤੇ ਜਾ ਚੜਿਆ। ਜਿਸ ਕਾਰਨ ਸਾਰਾ ਟ੍ਰੈਫਿਕ ਪ੍ਰੇਸ਼ਾਨ ਰਿਹਾ ਅਤੇ ਇਕ ਪਾਸੇ ਦੀ ਆਵਾਜਾਈ ਠੱਪ ਰਹੀ।
truck
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਇਵਰ ਦਾ ਨਸ਼ੇ ‘ਚ ਧੁੱਤ ਹੋ ਕੇ ਟਰੱਕ ਚਲਾਉਣ ਕਾਰਨ ਹੋਇਆ ਲੱਗਦਾ ਹੈ। ਅਣਗਹਿਲੀ ਕਾਰਨ ਟੈਂਕਰ ਸਿਧਾ ਹੀ ਡੀਵਾਇਡਰ ਉੱਤੇ ਚੜ੍ਹ ਗਿਆ ਅਤੇ ਉਸਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਪੁਲਿਸ ਨੇ ਉਸ ਉੱਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend