Skip to content
Independent perspectives. Global stories.
BREAKING

ਅਮਰੀਕਾ ਵਸੇ ਪ੍ਰਵਾਸੀ ਪੰਜਾਬੀਆਂ ਵੱਲੋਂ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਦਾ ਨਾਮ ਬਦਲਣ ਲਈਂ ਜੱਦੋਜਹਿਦ ਸ਼ੁਰੂ

Share this story

ਗਾਂਧੀ ਜਾਂ ਪਟੇਲ ਦੇ ਨਾਮ ’ਤੇ ਰੱਖਿਆ ਜਾਵੇ ਨਵਾਂ ਨਾਂਅ
image ਵਾਸ਼ਿੰਗਟਨ ਡੀਸੀ, 2 ਅਪ੍ਰੈਲ- ਅਮਰੀਕਾ ਵਸੇ ਪ੍ਰਵਾਸੀ ਪੰਜਾਬੀਆਂ ਨੇ ਨਵੀਂ ਦਿੱਲੀ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ ਬਦਲਣ ਸਬੰਧੀ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੀ ਬਕਾਇਦਾ ਸ਼ੁਰੂਆਤ ਲਈ ਇੱਕ ਮੀਟਿੰਗ ਵਾਸ਼ਿੰਗਟਨ ਡੀਸੀ ਵਿਖੇ ਹੋਈ ਜਿਸ ਵਿੱਚ ਮੈਟਰੋਪੁਲਿਟਨ ਏਰੀਏ ਦੇ ਕੁਝ ਚੋਣਵੇਂ ਸਿੱਖਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਾਸੀ ਵਿੰਗ ਦੀ ਸਿੱਖ ਇਕਾਈ ਅਤੇ ਕੁਝ ਕੌਮਾਂਤਰੀ ਨੇਤਾਵਾਂ ਨੇ ਹਿੱਸਾ ਲਿਆ। ਪ੍ਰਵਾਸੀ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਇਸ ਅਤਿ ਅਹਿਮ ਮੁੱਦੇ ਨੂੰ ਸਿੱਖਸ ਆਫ ਅਮਰੀਕਾ ਵੱਲੋਂ ਵੀ ਹਮਾਇਤ ਕੀਤੀ ਗਈ ਹੈ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੌਮਾਂਤਰੀ ਦਿੱਲੀ ਹਵਾਈ ਅੱਡੇ ਦਾ ਨਾਮ ਰਾਸ਼ਟਰਪਿਤਾ ਮਹਾਤਮਾ ਗਾਂਧੀ ਜਾਂ ਸਰਦਾਰ ਪਟੇਲ ਦੇ ਨਾਮ ’ਤੇ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਹਾਜ਼ਰੀਨ ਨੇ ਇੱਕ ਲਿਖਤੀ ਮਤਾ ਪਾਇਆ ਜਿਸ ਦੀ ਕਾਪੀ ਡਾ. ਅਡੱਪਾ ਪ੍ਰਸਾਦ ਸੀਨੀਅਰ ਉ¤ਪ ਪ੍ਰਧਾਨ ਭਾਜਪਾ ਅਮਰੀਕਾ ਨੂੰ ਸੌਂਪੀ ਗਈ, ਜਿੱਥੇ ਉਨ੍ਹਾਂ ਨੂੰ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਪਹੁੰਚਾਉਣ ਦੀ ਬੇਨਤੀ ਕੀਤੀ ਗਈ ਹੈ। ਉਥੇ ਭਾਰਤ ਦੇ ਹੋਮ ਮਨਿਸਟਰ ਸ੍ਰੀ ਰਾਜਨਾਥ ਨੂੰ ਇੱਕ ਕਾਪੀ ਭੇਜਣ ਦਾ ਫੈਸਲਾ ਲਿਆ ਗਿਆ। ਵਫਦ ਨੇ ਭਾਰਤ ਸਰਕਾਰ ਨੂੰ ਇਸ ਉ¤ਪਰ ਤੁਰੰਤ ਐਕਸ਼ਨ ਕਰਨ ਦੀ ਅਪੀਲ ਕੀਤੀ ਹੈ। ਜੇਕਰ ਇਸ ਸਬੰਧੀ ਭਾਰਤ ਸਰਕਾਰ ਵੱਲੋਂ ਇੱਕ ਮਹੀਨੇ ਵਿੱਚ ਕੋਈ ਫੈਸਲਾ ਨਾ ਲਿਆ ਤਾਂ ਇੱਕ ਪ੍ਰਵਾਸੀ ਵਫਦ ਹੋਮ ਮਨਿਸਟਰ, ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਮਿਲਣ ਨਵੀਂ ਦਿੱਲੀ ਜਾਵੇਗਾ ਅਤੇ ਲਿਖਤੀ ਰੂਪ ਵਿੱਚ ਮੁੜ ਬੇਨਤੀ ਕਰੇਗਾ ਕਿ ਉਹ ਦਿੱਲੀ ਹਵਾਈ ਅੱਡੇ ਦਾ ਨਾਮ ਇੰਦਰਾ ਗਾਂਧੀ ਤੋਂ ਹਟਾ ਕੇ ਸਰਦਾਰ ਪਟੇਲ ਮੈਮੋਰੀਅਲ ਕੌਮਾਂਤਰੀ ਹਵਾਈ ਅੱਡਾ ਜਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਕੌਮਾਂਤਰੀ ਏਅਰਪੋਰਟ ਰੱਖਿਆ ਜਾਵੇ।
ਗੌਰਤਲਬ ਹੈ ਕਿ ਇਹੀ ਵਫਦ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ’ਤੇ ਬੈਠਣ ਦੀ ਕਾਰਵਾਈ ਨੂੰ ਵੀ ਉਲੀਕ ਰਿਹਾ ਹੈ ਤੰ ਜੋ ਸਰਕਾਰ ਤੁਰੰਤ ਹਰਕਤ ਵਿੱਚ ਆ ਕੇ ਪ੍ਰਵਾਸੀਆਂ ਦੀ ਇਸ ਮੰਗ ਨੂੰ ਪੂਰਿਆਂ ਕਰਕੇ ਦਿੱਲੀ ਏਅਰਪੋਰਟ ਦਾ ਨਾਮ ਬਦਲਣ ਦੀ ਕਾਰਵਾਈ ਨੂੰ ਅੰਤਮ ਰੂਪ ਦੇਵੇ। ਪ੍ਰਵਾਸੀ ਸਿੱਖ ਅਤੇ ਪੰਜਾਬੀ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਸ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ ਸੀ।

WRITTEN BY