June 19, 2026 8:04 pm

ਘਰ ਦੀ ਛੱਤ ਡਿੱਗਣ ਨਾਲ ਨੌਜਵਾਨ ਗੰਭੀਰ ਜ਼ਖਮੀ

ਫ਼ਰੀਦਕੋਟ, 26 ਅਗਸਤ : ਰਣਜੀਤ ਬਿੱਟਾ  ਇੱਥੋ ਦੇ ਦਸਮੇਸ਼ ਨਗਰ ਵਿੱਚ ਐਤਵਾਰ ਰਾਤ ਇਕ ਘਰ ਦੀ ਛੱਤ ਡਿੱਗ ਜਾਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਨਗਰ ਵਾਸੀਆਂ ਵਲੋਂ ਤੁਰੰਤ ਮਲਬੇ ਥੱਲੋ ਕੱਢ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।
roof
ਇਸ ਮਾਮਲੇ ਸਬੰਧ੦ੀ ਮਿਲੀ ਜਾਣਕਾਰੀ ਅਨੁਸਾਰ ਪ੍ਰਵੀਨ ਕੌਰ ਪਤਨੀ ਸਵ. ਰਾਣਾ ਸਿੰਘ ਦਾ ਪਰਿਵਾਰ ਜਿਸ ਵਿਚ ਉਹ ਆਪ ਖੁਦ , ਉਸ ਦਾ ਬੇਟਾ ਦੀਪਕ ਤੋਂ ਇਲਾਵਾ ਪਰਿਵਾਰਿਕ ਮੈਂਬਰ ਡੋਲੀ, ਰਜਨੀ, ਕੁਲਦੀਪ ਸਿੰਘ ਆਦਿ ਸੋ ਰਹੇ ਸਨ, ਜਿਸ ਦੌਰਾਨ ਅਚਾਨਕ ਉਨ੍ਹਾਂ ਦੇ ਮਕਾਨ ਦਾ ਬਰਾਡੇ ਵਾਲਾ ਹਿੱਸਾ ਡਿੱਗ ਕੇ ਇਸ ਥੱਲੇ ਸੁੱਤੇ ਪਏ ਦੀਪਕ ਉਪਰ ਡਿੱਗ ਪਿਆ, ਜਿਸ ਨਾਲ ਇਹ ਨੌਜਵਾਨ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਾਰੇ ਗਲੀ ਵਾਸੀ ਅਤੇ ਆਸਪਾਸ ਰਹਿੰਦੇ ਲੋਕ ਇਸ ਪਰਿਵਾਰ ਦੀ ਮੱਦਦ ਲਈ ਆਏ ਅਤੇ ਕਾਫ਼ੀ ਜੱਦੋਜਹਿਦ ਬਾਅਦ ਮਲਬੇ ਥੱਲੇ ਆਏ ਨੌਜਵਾਨ ਨੂੰ ਬਾਹਰ ਕੱਢ ਕੇ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ। ਉਕਤ ਮਾਮਲੇ ਵਿਚ ਗਰੀਬ ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਯੋਗ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ, ਜਿੰਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਕੋਲੋ ਛੱਤ ਖੋਹ ਲਈ ਹੈ, ਜਿਸ ਤੋਂ ਇਲਾਵਾ ਸਾਰੀ ਕੀਮਤੀ ਸਮਾਨ ਨੁਕਸਾਨਿਆਂ ਗਿਆ ਹੈ।

Send this to a friend