Skip to content
Independent perspectives. Global stories.
BREAKING

ਦਿੱਲੀ-ਉੱਤਰ ਪ੍ਰਦੇਸ਼ ’ਤੇ ਅੱਤਵਾਦੀਆਂ ਦੀ ਨਜ਼ਰ-ਆਈ.ਬੀ. ਵੱਲੋਂ ਅਲਰਟ ਜਾਰੀ

Share this story

image ਨਵੀਂ ਦਿੱਲੀ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਖੁਫੀਆ ਏਜੰਸੀਆਂ ਨੇ ਮੰਗਲਵਾਰ ਨੂੰ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ‘ਤੇ ਅੱਤਵਾਦੀ ਹਮਲੇ ਦੇ ਖਤਰੇ ਦਾ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਬਿਊਰੋ (ਆਈ.ਬੀ.) ਅਨੁਸਾਰ ਵੱਖ-ਵੱਖ 3 ਗੱਡੀਆਂ ‘ਚ ਜੇਹਾਦੀ ਦਿੱਲੀ ਵੱਲ ਰਵਾਨਾ ਹੋ ਚੁਕੇ ਹਨ। ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਅੱਤਵਾਦੀ ਦਿੱਲੀ ਅਤੇ ਯੂ.ਪੀ. ਦੇ ਸ਼ਹਿਰਾਂ ‘ਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਯੂ.ਪੀ. ‘ਚ ਹਾਲ ਹੀ ‘ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਗਠਜੋੜ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਕੱਟੜ ਹਿੰਦੁਵਾਦੀ ਅਕਸ ਵਾਲੇ ਯੋਗੀ ਆਦਿੱਤਿਯਨਾਥ ਦਾ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨਾ, ਗੈਰ-ਕਾਨੂੰਨੀ ਬੂਚੜਖਾਨਿਆਂ ‘ਤੇ ਸਰਕਾਰ ਦੀ ਕਾਰਵਾਈ ਅਤੇ ਐਂਟੀ ਰੋਮੀਓ ਸਕਵਾਇਡ ਕਾਰਨ ਯੂ.ਪੀ. ਚਰਚਾ ’ਚ ਹੈ।

WRITTEN BY