Skip to content
Independent perspectives. Global stories.
BREAKING

ਦੁੱਖਦਾਈ ਹਾਦਸੇ ਵਿੱਚ ਇੱਕੋ ਪਰਵਾਰ ਦੇ ਤਿੰਂਨ ਮੈਂਬਰਾਂ ਦੀ ਮੌਤ

Share this story

image ਫਗਵਾੜਾ, 27 ਮਾਰਚ (ਪਰਵਿੰਦਰ ਜੀਤ ਸਿੰਘ)- ਬੀਤੀ ਰਾਤ ਜਲੰਧਰ ਦੇ ਪੀ.ਏ.ਪੀ ਗੇਟ ਤੇ ਵਾਪਰੇ ਹਾਦਸੇ ‘ਚ ਫਗਵਾੜਾ ਦੇ ਅਦਰਸ਼ ਨਗਰ ਦੇ ਇੱਕੋ ਪਰਵਾਰ ਦੇ ਤਿੰਨ ਮੈਂਬਰਾ ਦੀ ਮੌਤ ਹੋ ਗਈ ਜਿਸ ਨਾਲ ਸ਼ਹਿਰ ਨਵਾਸਿਆ ਵਿੱਚ ਦੁੱਖ ਦਾ ਮਾਹੋਲ ਬਣਿਆ ਹੋਇਆ ਹੈ। ਬੀਤੀ ਰਾਤ ਜਦੋਂ ਆਦਰਸ਼ ਨਗਰ ਨਿਵਾਸੀ ਹਰਨੇਕ ਸਿੰਘ ਉਰਫ਼ ਮਿੰਟੂ ਪੁੱਤਰ ਭਾਗ ਸਿੰਘ ਆਪਣੇ ਸ਼ੈਰਵੋਲੈੱਟ ਕਰੂਜ਼ ਕਾਰ ਦੇ ਵਿੱਚ ਆਪਣੇ ਪਰਿਵਾਰ ਨਾਲ ਜਲੰਧਰ ਤੋਂ ਵਾਪਸ ਪਰਤ ਰਹੇ ਸਨ ਉਨ੍ਹਾਂ ਦੀ ਕਾਰ ਟਿੱਪਰ ਦੀ ਚਪੇਟ ਵਿੱਚ ਆਉਣ ਕਾਰਨ ਇਹ ਦੁਖਦਾਈ ਹਾਦਸਾ ਵਾਪਰਿਆ। ਇਸ ਵਿੱਚ ਮੌਕੇ ਤੇ ਹੀ ਉਨ੍ਹਾ ਦੀ ਪਤਨੀ ਹਰਜੋਤ ਕੌਰ, ਪੁੱਤਰੀ ਐਲਿਸ ਅਤੇ ਪੁੱਤਰ ਪੋਰਲ ਦੀ ਮੌਕੇ ਤੇ ਮੌਤ ਹੋ ਗਈ। ਕਿਸਮਤ ਦੇ ਨਾਲ ਹਰਨੇਕ ਜੋ ਆਪ ਗੱਡੀ ਚੱਲਾ ਰਿਹਾ ਸੀ ਨੂੰ ਬਹੁਤ ਮੁਸ਼ਕਲ ਨਾਲ ਗੱਡੀ ਨੂੰ ਕੱਟ ਕਿ ਵਿੱਚੋਂ ਕਢਿਆ ਗਿਆ। ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਕਾਰਨ ਸ਼ਾਹਿਤ ਵਿੱਚ ਸ਼ੋਕ ਦਾ ਮਾਹੋਲ ਦੇਖਿਆ ਗਿਆ।

WRITTEN BY