Skip to content
Independent perspectives. Global stories.
BREAKING

ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗਾ : ਕਮਾਲੂ

Share this story

image ਰਾਮਪੁਰਾ ਫੂਲ, 27 ਮਾਰਚ (ਮਨਪ੍ਰੀਤ ਸਿੰਘ ਗਿੱਲ)- ਆਮ ਆਦਮੀਂ ਪਾਰਟੀ ਦੇ ਹਲਕਾ ਮੌੜ ਦੇ ਐਮ.ਐਲ.ਏ ਜਗਦੇਵ ਸਿੰਘ ਕਮਾਲੂ ਨੇ ਹਲਕੇ ਦੇ ਪਿੰਡ ਗਿੱਲ ਕਲਾ,ਕਰਾੜਵਾਲਾ,ਜੇਠੂਕੇ,ਬੁੱਗਰਾ ਆਦਿ ਪਿੰਡਾ ਦਾ ਧੰਨਵਾਦੀ ਦੌਰਾ ਕੀਤਾ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪਿੰਡ ਗਿੱਲ ਕਲਾ ਵਿਖੇ ਬੋਲਦਿਆਂ ਕਿਹਾ ਕਿ ਜੋ ਵਿਸ਼ਵਾਸ ਹਲਕਾ ਮੌੜ ਦੇ ਲੋਕਾਂ ਨੇ ਮੇਰੇ ਤੇ ਕੀਤਾ ਹੈ ਅਤੇ ਮੈਂ ਵੀ ਕੀਤੇ ਹੋਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਮੇਸ਼ਾ ਯਤਨਸੀਲ ਰਹਾਂਗਾ। ਕਮਾਲੂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆ ਜਿਹੇ ਸਮਾਜਿਕ ਕਲੰਕ ਤੋਂ ਬਚਕੇ ਸਮਾਜ ਸੁਧਾਰਕ ਬਣੋਂ, ਉਨ੍ਹਾਂ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਸ਼ਾ ਵੇਚਦਾ ਜਾਂ ਖਰੀਦ ਕਰਦਾ ਫੜਿਆ ਗਿਆ ਉਹ ਮੇਰੇ ਕੋਲ ਨਾ ਆਉਣ। ਇਸ ਮੌਕੇ ਬਲਵਿੰਦਰ ਰੋਮਾਣਾ, ਗੁਰਦੀਪ ਡਿੱਖ, ਮਨਪ੍ਰੀਤ ਗਿੱਲ, ਗੋਗੀ ਮੰਡੀਕਲਾਂ,ਖੁਸ਼ਹਾਲ ਢਿੱਲੋਂ, ਇਕਬਾਲ ਪਿਥੋ, ਹਰਜੀਤ ਸਿੰਘ, ਅਜਮੇਰ ਸਿੰਘ, ਬੂਟਾ ਸਿੰਘ, ਕੁਲਵਿੰਦਰ ਕਿੰਦਾ, ਜੀਵਨ ਸਿੰਘ, ਗੁਰਵਿੰਦਰ ਸਿੰਘ, ਭਰੂਪਰ ਸਿੰਘ ਫੋਜੀ ਚਾਉਕੇ, ਪ੍ਰਧਾਨ ਰੇਸ਼ਮ ਕੁਤੀਵਾਲ, ਭੋਲਾ ਭਾਈ ਬਖਤੋਰ, ਗੁਰਪ੍ਰੀਤ ਸਰਪੰਚ ਰਾਜਗੜ੍ਹ ਕੁੱਬੇ, ਪ੍ਰਧਾਨ ਇਕਬਾਲ ਮਾਨ, ਬੂਟਾ ਸਦੋਹਾ, ਹਿੰਦਾ ਜੇਠੂਕੇ, ਨਛੱਤਰ ਮਾਨਸ਼ਾਹਿਆ, ਬਾਬਾ ਨਰਾਇਣ ਖਾਲਸਾ ਤੇ ਆਦਿ ਹਾਜ਼ਰ ਸਨ।

WRITTEN BY