Skip to content
Independent perspectives. Global stories.
BREAKING

ਸਿੰਧ ਤੇ ਬਲੋਚਿਸਤਾਨ ਗੁਰਦੁਆਰਾ ਸਾਂਝੀ ਕਮੇਟੀ ਦਾ ਗਠਨ

Share this story

image ਕਰਾਚੀ/ਸਿੰਧ, 27 ਮਾਰਚ (ਰਮੇਸ਼ ਸਿੰਘ ਖਾਲਸਾ)- ਪਾਕਿਸਤਾਨ ਸਿੱਖ ਕੌਂਸਲ ਦੇ ਸਹਿਯੋਗ ਨਾਲ ਇੱਕ ਮੀਟਿੰਗ ਸਿੰਧ ਅਤੇ ਬਲੋਚਿਸਤਾਨ ਗੁਰੂਘਰਾਂ ਦੇ ਪ੍ਰਬੰਧਕਾਂ ਦੀ ਸਾਂਝੇ ਤੌਰ ਤੇ   ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ ਸਿੱਖ ਸਭਾ ਵਿੱਚ ਕਾਧਕੋਟ ਸਿੰਧ  ਕੀਤੀ ਗਈ। ਜਿਸ ਵਿੱਚ ਸਿੰਧ ਅਤੇ ਬਲੋਚਿਸਤਾਨ ਗੁਰੂਘਰਾਂ ਦੇ ਬਣੇ ਹੋਏ ਨੁਮਾਇੰਦਿਆ ਤੋਂ ਇਲਾਵਾ ਸਥਾਨਕ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਰਮੇਸ਼ ਸਿੰਘ ਖਾਲਸਾ ਮੁੱਖ ਸੇਵਾਦਾਰ ਪਾਕਿਸਤਾਨ ਸਿੱਖ ਕੌਂਸਲ ਨੇ ਫੋਨ ਰਾਹੀਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਆਮ ਅਤੇ ਖਾਸ ਗੁਰੂ ਘਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਨੂੰ ਆਉਣ ਵਾਲੀਆਂ ਤਕਲੀਫਾਂ ਅਤੇ ਸੁਵਿਧਾਵਾਂ ਸਬੰਧੀ ਵੀ ਯਤਨ ਕੀਤੇ ਜਾਣਗੇ ਤਾਂ ਜੋ ਸਿੱਖ ਸੌਖੇ ਤੌਰ ਤੇ ਪਾਕਿਸਤਾਨ ਵਿੱਚ ਵਿਚਰ ਸਕਣ। ਇਸ ਉਪਰਾਲੇ ਨੂੰ ਨੇਪਰੇ ਚਾੜ੍ਹਨ ਲਈ ਰਮੇਸ਼ ਸਿੰਘ ਖਾਲਸਾ ਨੂੰ ਸਨਮਾਨਤ ਵੀ ਕੀਤਾ ਗਿਆ। ਗੌਰਵਤਲਬ ਹੈ ਕਿ ਹਰੇਕ ਗੁਰੂਘਰ ਤੋਂ ਦੋ-ਦੋ ਨੁਮਾਇੰਦੇ ਇਸ ਕਮੇਟੀ ਵਿੱਚ ਲਏ ਜਾਣਗੇ ਜੋ ਸਥਾਨਕ ਮੁਸ਼ਕਲਾਂ ਅਤੇ ਗੁਰੂਘਰਾਂ ਦੀਆਂ ਔਕੜਾਂ ਦਾ ਉਲਥਾ ਲਿਖਤੀ ਰੂਪ ਵਿੱਚ ਇਸ ਕਮੇਟੀ ਨੂੰ ਦੇਣਗੇ।ਜੋ ਕਮੇਟੀ ਸਬੰਧਤ ਮਹਿਕਮੇ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਹੱਲ ਕਰਵਾਉਣਗੇ।ਸਿੰਧ ਅਤੇ ਬਲੋਚਿਸਤਾਨ ਦੇ ਸਾਰੇ ਗੁਰੂਘਰਾਂ ਦੇ ਪ੍ਰਬੰਧਕਾਂ ਨੇ ਸੁਝਾਅ ਪੇਸ਼ ਕੀਤੇ ਅਤੇ ਸਾਂਝੀ ਸੰਸਥਾ ਨੂੰ ਰਜਿਸਟਰ ਕਰਕੇ ਇਸ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਕੀਤਾ ਹੈ।ਆਸ ਹੈ ਕਿ ਇਹ ਸਾਂਝੀ ਸੰਸਥਾ ਪਾਕਿਸਤਾਨ ਦੇ ਸਿੱਖਾਂ ਲਈ ਬਿਹਤਰੀ ਨਾਲ ਕੰਮ ਕਰੇਗੀ ਅਤੇ ਗੁਰੂਘਰਾਂ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਵੇਗੀ।

WRITTEN BY