ਅਜਮੇਰ- ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਨਰਿੰਦਰ ਮੋਦੀ ਨੂੰ ਸੰਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਸੁਭਾਅ ਸੂਫੀ ਮਿਜਾਜ਼ ਵਾਲਾ ਹੈ।ਨਕਵੀ ਐਤਵਾਰ ਇਥੇ ਈਰਾਨ ਵੱਲੋਂ ਦਰਗਾਹ ‘ਚ ਲਾਏ ਗਏ ਸ਼ਿਲਾਲੇਖ ਦੀ ਘੁੰਡ ਚੁਕਾਈ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀ 1 ਅਪ੍ਰੈਲ ਨੂੰ ਮੁੜ ਖਵਾਜਾ ਸਾਹਿਬ ਦੀ ਦਰਗਾਹ ‘ਚ ਹਾਜ਼ਰੀ ਲਵਾਉਣ ਲਈ ਆਉਣਗੇ ਅਤੇ ਪ੍ਰਧਾਨ ਮੰਤਰੀ ਵੱਲੋਂ ਸਾਲਾਨਾ ਉਰਸ ਲਈ ਦਿੱਤੀ ਗਈ ਮਖਮਲੀ ਚਾਦਰ ਮਜ਼ਾਰ ‘ਤੇ ਪੇਸ਼ ਕਰਨਗੇ।
ਮੋਦੀ ਦਾ ਸੁਭਾਅ ਸੂਫੀ ਸੰਤਾਂ ਵਰਗਾ : ਨਕਵੀ



