Skip to content
Independent perspectives. Global stories.
BREAKING

ਭੀਖੀ ’ਚ ਇੱਕ ਵਿਅਕਤੀ ਵੱਲੋਂ ਖੀਵਾ ਕਲਾਂ ਦੀ ਔਰਤ ਨੂੰ ਗੋਲੀਆਂ ਮਾਰਨ ਤੋਂ ਬਾਅਦ ਖੁਦਕੁਸ਼ੀ

Share this story

image ਭੀਖੀ, 26 ਮਾਰਚ (ਮਨਦੀਪ ਸਿੰਗਲਾ)- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਨੇੜੇ ਬੈਂਕ ਵਾਲੀ ਗਲੀ ਵਿੱਚ ਇੱਕ ਵਿਅਕਤੀ ਦੁਆਰਾ ਇੱਕ ਔਰਤ ਨੂੰ ਗੋਲੀਆਂ ਮਾਰਨ ਤੋਂ ਬਾਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਪਿੰਡ ਖੀਵਾ ਕਲਾਂ ਦੀ ਵਸਨੀਕ ਪਰਮਜੀਤ ਕੌਰ ਉਰਫ ਪੰਮੀ (40) ਪਤਨੀ ਸਵ: ਬਲਵੀਰ ਸਿੰਘ ਸ਼ਹਿਰ ਵਿੱਚ ਦਵਾਈ ਲੈਣ ਲਈ ਆਈ ਹੋਈ ਸੀ ਕਿ ਪਿੰਡ ਖੀਵਾ ਕਲਾਂ ਦਾ ਹੀ ਬਲਤੇਜ ਸਿੰਘ ਉਰਫ ਤੇਜੂ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਬੱਸ ਸਟੈਂਡ ਦੇ ਨੇੜੇ ਵਾਲੀ ਗਲੀ ਵਿੱਚ ਬੈਂਕ ਕੋਲ ਉਸਦੀ ਬਲਤੇਜ ਸਿੰਘ ਨਾਲ ਕਿਸੇ ਗੱਲ ਤੇ ਤਕਰਾਰ ਹੋ ਗਈ ਅਤੇ ਦੇਖਦੇ-ਦੇਖਦੇ ਬਲਤੇਜ ਸਿੰਘ ਨੇ ਪਰਮਜੀਤ ਕੌਰ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਮੌਕੇ ਤੇ ਹੀ ਮਾਰ ਮੁਕਾਇਆ ਅਤੇ ਬਾਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭੀਖੀ ਪੁਲਸ ਤੋਂ ਇਲਾਵਾ ਐਸ.ਐਸ.ਪੀ. ਮਾਨਸਾ ਪਰਮਬੀਰ ਸਿੰਘ ਪਰਮਾਰ ਅਤੇ ਡੀ.ਐਸ.ਪੀ. ਜਸਮੀਤ ਸਿੰਘ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਭੀਖੀ ਪੁਲਸ ਨੇ ਲਾਸ਼ਾਂ ਆਪਣੇ ਕਬਜੇ ਵਿੱਚ ਲੈ ਲਈਆਂ।ਘਟਨਾ ਵਾਲੀ ਜਗ੍ਹਾ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮੌਕੇ ਤੇ ਪਹੁੰਚੇ ਮ੍ਰਿਤਕ ਪਰਮਜੀਤ ਕੌਰ ਦੇ ਜੇਠ ਜਸਵੀਰ ਸਿੰਘ ਅਤੇ ਬਾਕੀ ਪਰਿਜਨਾਂ ਨੇ ਇਸ ਘਟਨਾ ਲਈ ਸ਼ਰੇਆਮ ਭੀਖੀ ਥਾਣੇ ਦੇ ਮੁਖੀ ਨੂੰ ਜਿੰਮੇਵਾਰ ਠਹਿਰਾਇਆ।ਮ੍ਰਿਤਕਾ ਦੇ ਜੇਠ ਜਸਵੀਰ ਸਿੰਘ ਨੇ ਥਾਣਾ ਮੁਖੀ ਤੇ ਦੋਸ਼ ਲਾਉਦਿਆਂ ਕਿਹਾ ਕਿ ਉਹਨਾਂ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਇਸ ਮਾਮਲੇ ਸੰਬੰਧੀ ਪੁਲਸ ਨੂੰ ਜਾਣੂ ਕਰਵਾਇਆ ਗਿਆ ਸੀ ਪ੍ਰੰਤੂ ਥਾਣਾ ਮੁਖੀ ਵੱਲੋਂ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉੱਧਰ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਦੱਸਿਆ ਕਿ ਮ੍ਰਿਤਕ ਬਲਤੇਜ ਸਿੰਘ ਖਿਲਾਫ ਕਾਫੀ ਸਮਾਂ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕਤਲ ਕਾਂਡ ਪਿੱਛੇ ਕੀ ਕਾਰਨ ਹਨ ਇਸ ਗੱਲ ਦਾ ਤਾਂ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ। ਲੋਕਾਂ ਵਿੱਚ ਸਹਿਮ ਹੈ।

WRITTEN BY