ਮੋਰਿਡਾ, 26 ਮਾਰਚ (ਸੋਨੀ ਸਾਗੀ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੈਂਸਰ ਦੀ ਬੀਮਾਰੀ ਦੀ ਜਾਂਚ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਉਣਾ ਮੋਰਿੰਡਾ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਪਰੋਤਕ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਚੰਨੀ ਤਕਨੀਕੀ ਅਤੇ ਉਦਯੋਗਿਕ ਸਿੱਖਿਆ ਮੰਤਰੀ ਪੰਜਾਬ ਸਰਕਾਰ ਨੇ ਸਥਾਨਕ ਮੋਰਿੰਡਾ ਚੰਡੀਗੜ੍ਹ ਮਾਰਗ ’ਤੇ ਗਲੋਬਲ ਇਨਕਲੇਵ ਵਿੱਚ ਪਿੰ੍ਰਸੀਪਲ ਕਸ਼ਮੀਰਾ ਸਿੰਘ ਔਲਖ ਦੀ ਯਾਦ ’ਚ ਕੈਂਸਰ ਦੀ ਮੁਫ਼ਤ ਜਾਂਚ ਦੇ ਕੈਂਪ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਲੋਕ ਭਲਾਈ ਲਈ ਕੀਤੇ ਇਸ ਉਪਰਾਲ੍ਹੇ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦਾ ਗਰੀਬ ਲੋਕਾਂ ਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਡਾ. ਸ਼੍ਰੀਮਤੀ ਕਮਲਜੀਤ ਕੌਰ , ਠੇਕੇਦਾਰ ਰੋਸ਼ਨ ਲਾਲ ਖਰੜ੍ਹ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਲਡ ਕਂੈਸਰ ਕੇਅਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਮੋਹਣ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁਲ 278 ਮਰੀਜ਼ਾਂ ਦੇ ਰੋਗਾਂ ਦੀ ਜਾਂਚ ਤੇ ਮੁਫ਼ਤ ਦਵਾਈ ਵੰਡੀ ਗਈ। ਕੈਂਸਰ ਕੇਅਰ ਦੇ ਐਮ. ਡੀ. ਧਰਮਿੰਦਰ ਸਿੰਘ ਢਿੱਲੋ ਦੀ ਅਗਵਾਈ ’ਚ ਡਾਕਟਰਾਂ ਕੈਂਸਰ ਦੀ ਬਿਮਾਰੀ ਦੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਅਤੇ ਔਰਤਾਂ ਦੀ ਮੈਮੋਗਰਾਫੀ, ਗਦੂਦ , ਮੂੰਹ ਦਾ ਕੈਂਸਰ , ਬੱਚੇਦਾਨੀ ਦਾ ਕੈਂਸਰ , ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆਦਿ ਦੇ ਟੈਸਟ ਚੈਰੀਟੇਬਲ ਟਰੱਸਟ ਵੱਲੋਂ ਮੁਫ਼ਤ ਕਰਵਾਏ ਗਏ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਰੀਜਾਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਨਾਲ ਗੱਲਬਾਤ ਅਤੇ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਾਲ ਚਾਲ ਪੁੱਛਿਆ। ਇਸ ਮੌਕੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਕੋਂਸਲਰ ਮਹਿੰਦਰ ਸਿੰਘ ਢਿੱਲੋਂ, ਸਾਬਕਾ ਕੋਂਸਲਰ ਰਜਿੰਦਰ ਕੁਮਾਰ ਬੱਬਾ, ਪੰਡਿਤ ਵਜ਼ੀਰ ਚੰਦ ਸ਼ਰਮਾਂ, ਕੋਂਸਲਰ ਰਾਜ਼ੇਸ ਕੁਮਾਰ, ਗੁਰਬਿੰਦਰ ਸਿੰਘ ਕਕਰਾਲੀ ਪ੍ਰਧਾਨ ਯੂਥ ਕਾਂਗਰਸ ਹਲਕਾ ਸ਼੍ਰੀ ਚਮਕੌਰ ਸਾਹਿਬ, ਨੰਬਰਦਾਰ ਕੁਲਦੀਪ ਸਿੰਘ ਓਇੰਦ, ਕਾਂਤਾ ਦੇਵੀ ਪ੍ਰਧਾਨ ਸ਼ਹਿਰੀ ਮਹਿਲਾ ਕਾਂਗਰਸ, ਯੂਥ ਆਗੂ ਜਸਵਿੰਦਰ ਸਿੰਘ ਰਸੂਲਪੁਰ, ਤਰਸੇਮ ਲਾਲ ਸ਼ਰਮਾਂ, ਚਰਨਜੀਤ ਚੰਨੀ ਮੋਰਿੰਡਾ, ਦਿਨੇਸ਼ ਕੁਮਾਰ ਚੀਕਾ, ਯਾਦਵਿੰਦਰ ਸਿੰਘ ਯਾਦੂ, ਹਰਿੰਦਰ ਸਿੰਘ ਹੈਰੀ ਸੱਖੋ ਮਾਜਰਾ ਅਤੇ ਗੁਰਬਿੰਦਰ ਸਿੰਘ ਜੌਕੀ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਕੈਂਸਰ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ



