ਅੰਮ੍ਰਿਤਸਰ, 26 ਮਾਰਚ (ਦਵਾਰਕਾ ਨਾਥ ਰਾਣਾ)- ਕਾਂਗਰਸ ਸਰਕਾਰ ਸੱਤਾ ਵਿਚ ਆਉਦੇਂ ਹੀ ਅਪਨੇ ਵਾਦਿਆ ਨੂੰ ਪੁਰਾ ਕਰਦੀ ਹੋਈ ਚਾਰ ਹਫ਼ਤਿਆਂ ਵਿਚ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਣ ਦੀ ਮੁਹਿਮ ਨੂੰ ਲੈਕੇ ਅੰਮ੍ਰਿਤਸਰ ਪੁਲੀਸ ਪੁਰੀ ਤਰਾਂ ਦੇ ਨਾਲ ਹਰਕਤ ਵਿਚ ਆਈ ਜਿਸਦੇ ਤਹਿਤ ਕਮਿਸ਼ਨਰ ਆਫ ਪੁਲੀਸ ਦੇ ਨਿਰਦੇਸ਼ਾ ਦੇ ਅਨੂੰਸਾਰ ਡੀ.ਸੀ.ਪੀ ਜਗ ਮੋਹਨ ਸਿੰਘ ਅਤੇ ਏ.ਸੀ.ਪੀ ਗੁਰਮੇਲ ਸਿੰਘ ਅਤੇ ਚੌਂਕੀ ਇੰਚਾਰਚ ਬੱਸ ਸਟੈਂਡ ਸ਼ਾਮ ਸੁਦੰਰ ਪੂੰਜ ਦੀ ਅਗੁਵਾਈ ਹੇਠ ਭਾਰੀ ਪੁਲੀਸ ਫੋਰਸ਼ ਦੇ ਨਾਲ ਸਰਚ ਕੀਤੀ ਅਤੇ ਸੱਕ ਦੇ ਅਧਾਰ ਤੇ ਕਈਆਂ ਲੋਕਾਂ ਤੋਂ ਪੁੱਛ ਗਿੱਛ ਕੀਤੀ ਗਈ ਅਤੇ ਸ਼ਕੀ ਲੋਕਾਂ ਨੂੰ ਕਾਬੂ ਕੀਤਾ ਗਿਆ। ਆਮ ਲੋਕਾਂ ਨੂੰ ਨਸ਼ੇ ਦੇ ਖਿਲਾਫ਼ ਜਾਗੁਰਤਾ ਲੈਕੇ ਆਣ ਅਤੇ ਵਿਸ਼ਵਾਸ ਬਹਾਲ ਕਰਣ ਲਈ ਬਾਲ ਕ੍ਰਿਸ਼ਨ ਸਿੰਗਲਾ ਦੀ ਅਗੁਵਾਈ ਹੇਠ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਦੇ ਨਾਲ ਭਾਰੀ ਪੁਲੀਸ ਦੱਲ ਬੱਲ ਦੇ ਨਾਲ ਰਣਜੀਤ ਐਵਨੀਉ ਦੇ ਇਲਾਕੇ ਹਾਉਸਿੰਗ ਬੋਰਡ ਵਿੱਖੇ ਸਰਚ ਅਭਿਆਨ ਚਲਾਇਆ ਗਿਆ ਅਤੇ ਪੁੱਛ ਗਿੱਛ ਦੇ ਦੌਰਾਣ ਸ਼ਕੀ ਲੋਕਾਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ’ਤੇ ਡੀ.ਸੀ.ਪੀ ਜਗ ਮੋਹਨ ਸਿੰਘ ਅਤੇ ਏ.ਸੀ.ਪੀ ਗੁਰਮੇਲ ਸਿੰਘ ਨੇ ਕਿਹਾ ਕਿ ਚਾਰ ਹਫ਼ਤਿਆਂ ਵਿਚ ਕੋਈ ਹੀ ਨਸ਼ਾ ਵੇਚਣ ਵਾਲਾ ਅਤੇ ਵਪਾਰ ਕਰਣ ਵਾਲਾ ਨਜ਼ਰ ਨਹੀ ਆਏਗਾ ਅਤੇ ਜੋ ਵੀ ਨਸ਼ਾ ਵੇਚਦਾ ਫੜ੍ਹਿਆ ਗਿਆ ਤਾਂ ਉਸ ਨੂੰ ਜੇਲ ਦਿਆਂ ਸਲਾਖਾ ਪਿਛੇ ਭੇਜਿਆ ਜਾਏਗਾ।
ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਬੱਸ ਅਡੇ ’ਤੇ ਰਣਜੀਤ ਐਵਨੀਉ ਵਿੱਖੇ ਤਲਾਸ਼ੀ ਮੁਹਿੰਮ



