ਤ੍ਰਿਪੋਲੀ, 24 ਅਗਸਤ (ਪੀ.ਟੀ.)- ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ‘ਚ 2 ਸੁੰਨੀ ਮਸਜਿਦਾਂ ਦੇ ਬਾਹਰ ਹੋਏ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ‘ਚ ਅੱਜ 42 ਲੋਕਾਂ ਦੀ ਮੌਤ ਹੋ ਗਈ ਹੈ। ਲੇਬਨਾਨ ‘ਚ ਸਾਲ 1975 ਤੋਂ 1990 ਤੱਕ ਦੇ ਦੌਰ ‘ਚ ਹੋਏ ਗ੍ਰਹਿ ਯੁੱਧ ਤੋਂ ਬਾਅਦ ਕਿਸੇ ਘਟਨਾ ‘ਚ ਮਰਨ ਵਾਲਿਆਂ ਦੇ ਲਿਹਾਜ ਨਾਲ ਇਹ ਸਭ ਤੋਂ ਵੱਡਾ ਹਾਦਸਾ ਹੈ। ਲੇਬਨਾਨ ਰੇਡ ਕਰਾਸ ਨੇ ਕਿਹਾ ਹੈ ਕਿ ਇਸ ਧਮਾਕੇ ‘ਚ 500 ਲੋਕ ਜ਼ਖਮੀ ਹੋਏ ਹਨ।