ਅਹਿਮਦਾਬਾਦ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦਾ ਅਪਣਾ ਐਤਵਾਰ ਦਾ ਦੌਰਾ ਰੱਦ ਕਰ ਦਿੱਤਾ ਹੈ।ਸ਼੍ਰੀ ਕੇਜਰੀਵਾਲ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਗਾਂਧੀਨਗਰ ‘ਚ ਇਕ ਰੈਲੀ ਕਰਨੀ ਸੀ ਅਤੇ ‘ਆਪ‘ ਦੇ ਵਰਕਰ ਸੰਮੇਲਨ ‘ਚ ਹਿੱਸਾ ਲੈਣਾ ਸੀ। ਇਸ ਦਾ ਆਯੋਜਨ ਰਾਜਧਾਨੀ ਦੇ ਸੈਕਟਰ 6 ਇਲਾਕੇ ਦੇ ਇਕ ਮੈਦਾਨ ‘ਚ ਹੋ ਰਿਹਾ ਹੈ। ਪਾਰਟੀ ਦੇ ਪ੍ਰਦੇਸ਼ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਵਿਧਾਇਕ ਕਨੂੰਭਾਈ ਕਲਸਾਰੀਆ ਨੇ ਦੱਸਿਆ ਕਿ ਦਿੱਲੀ ‘ਚ ਨਗਰ ਨਿਗਮ ਚੋਣਾਂ ਕਾਰਨ ਸ਼੍ਰੀ ਕੇਜਰੀਵਾਲ ਗੁਜਰਾਤ ‘ਚ ਪਾਰਟੀ ਦੇ ਪ੍ਰੋਗਰਾਮ ’ਚ ਹਿੱਸਾ ਨਹੀਂ ਲੈ ਸਕਣਗੇ।ਉਨ੍ਹਾਂ ਦੇ ਸਥਾਨ ’ਤੇ ਸੀਨੀਅਰ ਨੇਤਾ ਗੋਪਾਲ ਰਾਏ ਇਸ ‘ਚ ਹਿੱਸਾ ਲੈਣਗੇ।
ਕੇਜਰੀਵਾਲ ਦਾ ਗੁਜਰਾਤ ਦੌਰਾ ਹੋਇਆ ਰੱਦ



