Skip to content
Independent perspectives. Global stories.
BREAKING

ਜਲੰਧਰ ਪੁਲਿਸ ਨੇ ਬਿਨਾ ਨੰਬਰੀ ਕਾਰ ’ਚੋਂ 2 ਕਿੱਲੋ ਅਫੀਮ ਅਤੇ 20 ਗ੍ਰਾਮ ਹੈਰੋਇੰਨ ਫੜੀ

Share this story

ਜਲੰਧਰ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਵੱਲੋਂ ਪ੍ਰੈੱਸ ਕਾਨਫਰੰਸ ਦੋਰਾਂਨ ਦੱਸਿਆ ਕਿ ਨਸ਼ੀਲੇ ਪਦਾਰਥਾ ਦਾ ਨਜਾਇਜ਼ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ ਸ਼੍ਰੀ ਵਜੀਰ ਸਿੰਘ ਖਹਿਰਾ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸਨ), ਸ਼੍ਰੀ ਸੁਰਿੰਦਰ ਮੋਹਣ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, (ਇੰਨਵੈਸਟੀਗੇਸਨ) ਜਲੰਧਰ (ਦਿਹਾਤੀ) ਦੀ ਕਮਾਂਡ ਹੇਠ ਇੰਸਪੈਕਟਰ ਹਰਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜਲ਼ੰਧਰ (ਦਿਹਾਤੀ)-1 ਵੱਲੋ ਸਮੇਤ ਪੁਲਿਸ ਪਾਰਟੀ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਥਾਣਾ ਆਦਮਪੁਰ ਤੋਂ ਥਾਣਾ ਭੋਗਪੁਰ ਦੇ ਏਰੀਆ ਵੱਲ ਜਾ ਰਹੇ ਸੀ, ਜਦੋ ਪੁਲਿਸ ਪਾਰਟੀ ਅੱਡਾ ਦਰਾਵਾਂ, ਦਾਰਾਪੁਰ ਬਾਹੱਦ ਰਕਬਾ ਭੋਗਪੁਰ ਥਾਣਾ ਪੁੱਜੀ ਤਾਂ ਇੱਕ ਦੇਸ਼ ਸੇਵਕ ਨੇ ਇਤਲਾਹ ਦਿੱਤੀ ਕਿ ਪਵਿੱਤਰ ਸਿੰਘ ਪੁੱਤਰ ਨਿਰਮਲ ਸਿੰਘ ਜੱਟ ਵਾਸੀ ਮੋਹੱਦੀਪੁਰ ਥਾਣਾ ਭੋਗਪੁਰ ਜੋ ਕਿ ਸੀ.ਆਈ.ਡੀ ਵਿਭਾਗ ਦਾ ਕਰਮਚਾਰੀ ਹੈ ਅਤੇ ਅਮਨਪ੍ਰੀਤ ਸਿੰਘ ਉਰਫ ਹਨੀ ਪੁੱਤਰ ਹਰਜਿੰਦਰ ਸਿੰਘ ਜੱਟ ਵਾਸੀ ਮਕਾਨ ਨੰਬਰ 55 ਕਬੀਰ ਐਵੀਨਿਊ ਜਲੰਧਰ ਜੋ ਕਿ ਦੋਨੋ ਰਲ ਕੇ ਅਫੀਮ ਅਤੇ ਹੈਰੋਇਨ ਦੀ ਵੱਡੇ ਪੱਧਰ ਪਰ ਥਾਣਾ ਆਦਮਪੁਰ ਅਤੇ ਭੋਗਪੁਰ ਦੇ ਏਰੀਆ ਵਿੱਚ ਸਮਗਲਿੰਗ ਕਰਦੇ ਹਨ, ਜੋ ਅੱਜ ਕਾਰ ਸਵਿਫਟ ਰੰਗ ਚਿੱਟਾ ਨੰਬਰ ਪੀ.ਬੀ 08-ਬੀ.ਐਫ-7456 ਵਿੱਚ ਸਵਾਰ ਹੋ ਕੇ ਧੁੰਦਿਆਲ, ਕੋਹਜਾਂ ਪਿੰਡਾ ਰਾਹੀਂ ਕੱਚੇ ਰਸਤੇ ਡਰੇਨ ਬੰਨੇ-ਬੰਨ ਆਦਮਪੁਰ ਭੋਗਪੁਰ ਰੋਡ ਵੱਲ ਆ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਡਰੇਨ ਪੁਲ ਮਾਨਕਰਾਈ ਪਰ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਕਬਜੇ ਵਿੱਚੋ 02 ਕਿੱਲੋ ਅਫੀਮ ਅਤੇ 20 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਜਿਸਤੇ ਕਾਰ ਸਵਿਫਟ ਨੰਬਰੀ ਪੀ.ਬੀ 08-ਡੀ.ਐਫ-7456 ਨੂੰ ਵੀ ਕਬਜਾ ਪਲਿਸ ਵਿੱਚ ਲਿਆ ਗਿਆ।

WRITTEN BY