ਵਾਸ਼ਿੰਗਟਨ—ਦੱਖਣੀ ਏਸ਼ੀਆ ਮਾਮਲਿਆਂ ਦੇ ਇਕ ਮਾਹਿਰ ਨੇ ਕਿਹਾ ਹੈ ਕਿ ਇਸਲਾਮਾਬਾਦ ਦੀਆਂ ‘ਮੁੱਖ ਸਰਕਾਰੀ ਨੀਤੀਆਂ’ ਉੱਤੇ ਪਾਕਿਸਤਾਨੀ ਫੌਜ ਅਤੇ ਖੁਫੀਆ ਸੇਵਾਵਾਂ ਨੂੰ ਦੇਖਦੇ ਹੋਏ ਇਸਦੀ ਸੰਭਾਵਨਾ ਨਹੀਂ ਦਿਸਦੀ ਕਿ ਭਾਰਤ ਨਾਲ ਪਾਕਿਸਤਾਨ ਦੇ ਸਬੰਧਾਂ ‘ਚ ਰਣਨੀਤਿਕ ਤਬਦੀਲੀ ਆਵੇਗੀ।
‘ਕੌਂਸਲ ਆਫ ਫਾਰੇਨ ਰਿਲੇਸ਼ਨਜ਼’ ਨਾਲ ਜੁੜੇ ਡੇਨੀਅਲ ਮਾਰਕੀ ਨੇ ਇਕ ਅਖਬਾਰ ‘ਚ ਲਿਖੇ ਇਕ ਲੇਖ ‘ਚ ਕਿਹਾ ਅਮਰੀਕੀ ਨੀਤੀ ਨਿਰਮਾਤਾ ਪਾਕਿਸਤਾਨ ਦੀ ਅੰਦਰੂਨੀ ਸਰਕਾਰੀ ਸਥਿਤੀ ਦੀ ਅਸਲੀਅਤ ਤੋਂ ਜਾਣੂ ਹੋ ਗਏ ਹਨ। ਇਕ ਵਿਹਾਰਿਕ ਮਾਮਲੇ ਦੇ ਤੌਰ ‘ਤੇ ਉਹ ਸਮਝਦੇ ਹਨ ਕਿ ਪਾਕਿਸਤਾਨੀ ਫੌਜ ਅਤੇ ਖੁਫੀਆ ਸੇਵਾਵਾਂ ਨਾਲ ਤਾਲਮੇਲ ਦੇ ਬਗੈਰ ਸੁਰੱਖਿਆ ਮੁੱਦਿਆਂ ‘ਤੇ ਕੁਝ ਵੀ ਮਹੱਤਵਪੂਰਨ ਕਰ ਸਕਣਾ ਅਸੰਭਵ ਹੈ।


