ਭਵਾਨੀਗੜ, 22 ਮਾਰਚ (ਕ੍ਰਿਸ਼ਨ ਗਰਗ)- ਅੱਜ ਭਵਾਨੀਗੜ ਤੋਂ ਪਟਿਆਲਾ ਜੀ ਟੀ ਰੋਡ ਪਰ ਬਾਲਦ ਪਿੰਡ ਟੱਪ ਕੇ ਇੱਕ ਤੇਜ ਰਫਤਾਰ ਕਾਰ ਦਾ ਸੰਤੁਲਨ ਵਿਗੜਨ ਤੋ ਬਾਅਦ ਖੰਬੇ ਵਿੱਚ ਵੱਜ ਕੇ ਪਲਟੀਆਂ ਖਾ ਗਈ ਤੇ ਚਕਨਾਚੂਰ ਹੋ ਗਈ । ਗੱਡੀ ਨੰਬਰ ਸੀ ਐਚ 01 ਏ ਕੇ-5858 ਜੋ ਕਿ ਚੰਡੀਗੜ ਵੱਲ ਂਨੂੰ ਜਾ ਰਹੀ ਸੀ ਦਾ ਐਕਸੀਡੈਂਟ ਹੋ ਗਿਆਂ ਜਿਸ ਦਾ ਕਾਰਨ ਪਤਾ ਨਹੀ ਚੱਲਿਆ ਗੱਡੀ ਵੇਖਣ ਤੇ ਪਤਾ ਚਲਦਾ ਹੈ ਕਿ ਇਹ ਹਾਦਸਾ ਤੇਜ ਸਪੀਡ, ਟਾਇਰ ਫੱਟਣ ਕਾਰਨ ਜਾਂ ਨੀਂਦ ਦੀ ਝਪਕੀ ਕਾਰਨ ਹੋ ਸਕਦਾ ਹੈ ਪੜਤਾਲ ਉਪਰੰਤ ਪਤਾ ਲੱਗਾ ਕਿ ਇਸ ਗੱਡੀ ਨੂੰ ਪਰਮਿੰਦਰ ਸਿੰਘ ਵਾਸੀ ਗੰਗਾ ਨਗਰ ਚਲਾ ਰਿਹਾ ਸੀ । ਹਾਦਸੇ ਐਨਾ ਭਿਆਨਕ ਸੀ ਕਿ ਮੋਕੇ ਪਰ ਹੀ ਨੋਜਵਾਨ ਦੀ ਮੋਤ ਹੋ ਗਈ। ਥਾਣਾ ਭਵਾਨੀਗੜ ਦੇ ਮੁਖੀ ਹੇਮੰਤ ਸ਼ਰਮਾਂ ਮੋਕੇ ਪਰ ਪਹੁੰਚ ਚੁੱਕੇ ਸਨ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਤੇਜ ਰਫਤਾਰ ਨੇ ਲਈ ਇੱਕ ਨੌਜਵਾਨ ਦੀ ਜਾਨ



