Skip to content
Independent perspectives. Global stories.
BREAKING

‘ਮੈਡਮ ਤੁਸਾਦ ਮਿਊਜ਼ੀਅਮ’ ‘ਚ ਇਸ ਪਹਿਲੀ ਭਾਰਤੀ ਗਾਇਕਾ ਦਾ ਲੱਗੇਗਾ ਮੋਮ ਦਾ ਪੁਤਲਾ

Share this story

2017_3image_17_03_027010000abcd-ll ਨਵੀਂ ਦਿੱਲੀ— ਬਾਲੀਵੁੱਡ ਦੀ ਮਸ਼ਹੂਰ ਗਾਇਕ ਸ਼ਰੇਆ ਘੋਸ਼ਾਲ ਪਹਿਲੀ ਭਾਰਤੀ ਗਾਇਕਾ ਬਣ ਗਈ ਹੈ ਜਿਨ੍ਹਾਂ ਦਾ ਮੋਮ ਦਾ ਪੁਤਲਾ ‘ਮੈਡਮ ਤੁਸਾਦ ਮਿਊਜ਼ੀਅਮ’ ਦਿੱਲੀ ‘ਚ ਲਗਾਇਆ ਜਾਵੇਗਾ। ਘੋਸ਼ਾਲ ਦਾ ਪੁਤਲਾ ਗਾਇਕੀ ਦੇ ਅੰਦਾਜ਼ ‘ਚ ਨਜ਼ਰ ਆਏਗਾ। ਸ਼ਰੇਆ ਨੇ ਕਿਹਾ ਹੈ ਕਿ, ‘ਮੈਂ ਮੈਡਮ ਤੁਸਾਦ ਦੇ ਮਿਊਜ਼ੀਅਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਅਤੇ ਇਤਿਹਾਸਕਾਰਾਂ ਦੇ ‘ਚ ਜਗ੍ਹਾ ਮਿਲਨਾ ਬਹੁਤ ਸਮਮਾਨ ਵਾਲੀ ਗੱਲ ਹੈ। ਹਮੇਸ਼ਾ ਲਈ ਅਮਰ ਹੋ ਜਾਣਾ ਕਾਫੀ ਸ਼ਾਨਦਾਰ ਅਹਿਸਾਸ ਹੈ।

ਜ਼ਿਕਰਯੋਗ ਹੈ ਕਿ ਮਰਲਿਨ ਐਂਟਰਟੇਨਮੈਂਟ ਇੰਡੀਆ ਪ੍ਰਾਈਵੇਟ ਲਿਮੀਟਿਡ ਦੇ ਨਿਰਦੇਸ਼ਕ ਅੰਸ਼ੂਲ ਜੈਨ ਨੇ ਕਿਹਾ, ‘ਸਾਨੂੰ ਦਿੱਲੀ ਦੇ ਮਿਊਜ਼ੀਅਮ ‘ਚ ਸ਼ਰੇਆ ਦੇ ਪੁਤਲੇ ਦਾ ਉਦਘਾਟਨ ਕਰਕੇ ਬਹੁਤ ਖੁਸ਼ ਹਾਂ। ਉਹ ਅੱਜ ਦੇ ਜਮਾਨੇ ਦੀ ਪਸੰਦੀਦਾ ਗਾਇਕਾਂ ‘ਚੋ ਇਕ ਹੈ ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਨਾਲ ਗਾਉਂਦੇ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ।’ ਇਹ ਮਿਊਜ਼ੀਅਮ ਰੀਗਲ ਇਮਾਰਤ ‘ਚ ਖੋਲਿਆ ਜਾਵੇਗਾ। ਇੱਥੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ, ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਦੇ ਮੋਮ ਦੇ ਪੁਤਲੇ ਹੋਣਗੇ।

WRITTEN BY