Skip to content
Independent perspectives. Global stories.
BREAKING

ਇਨਸਾਫ ਲਈ ਮਾਸੂਮ ਦਲਿਤ ਬੱਚਿਆਂ ਦੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ

Share this story

ਬਠਿੰਡਾ, 15 ਮਾਰਚ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਨਜਦੀਕੀ ਪਿੰਡ ਕੋਟਫੱਤਾ ਚ ਦੋ ਮਾਸੂਮ ਦਲਿਤ ਬੱਚਿਆਂ ਦੀ ਬਲੀ ਦੇਣ ਦਾ ਮਾਮਲਾ ਫਿਰ ਭੱਖ ਗਿਆ। ਪਿੰਡ ਕੋਟ ਫੱਤਾ ਵਿੱਚ 5 ਸਾਲਾਂ ਰਣਜੋਧ ਸਿੰਘ ਤੇ ਸਾਲਾਂ ਬੱਚੀ ਅਨਾਮਿਕਾ ਕੌਰ ਨੂੰ ਬੀਤੀ 8 ਮਾਰਚ ਸੀ ਸ਼ਾਮ ਨੂੰ ਚੇਲਿਆ ਨੇ ਬਲੀ ਦੇ ਦਿੱਤੀ ਸੀ। ਮਾਸੂਮ ਬੱਚਿਆਂ ਨੂੰ ਕਤਲ ਕਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਪਰ ਇਸ ਕਤਲ ਕਾਂਡ ਵਿੱਚ ਅਜੇ ਤਾਂਤਰਿਕਾਂ/ਚੇਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਸੰਬੰਧੀ ਅੱਜ ਮਾਸੂਮ ਦਲਿਤ ਬੱਚਿਆਂ ਦੇ ਕਤਲ ਕਾਂਡ ਵਿਰੋਧੀ 7 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਕਸ਼ਨ ਕਮੇਟੀ ਵਿੱਚ ਅਕਾਲ ਗੁਰਮਤਿ ਪ੍ਰਚਾਰ ਕਮੇਟੀ ਵੱਲੋਂ ਮਨਜੀਤ ਸਿੰਘ ਖਾਲਸਾ, ਪਰਨਜੀਤ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ 1984, ਬਲਜਿੰਦਰ ਕੋਟਭਾਰਾ, ਲਾਭ ਸਿੰਘ, ਡਾ.ਬੀ.ਆਰ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਕੋਟ ਫੱਤਾ ਵੱਲੋਂ ਹੁਸਨਿੰਦਰ ਸਿੰਘ ਅੰਬੇਦਕਰ ਯਾਦਗਰੀ ਲਾਇਬਰੇਰੀ ਵੱਲੋਂ ਇਕਬਾਲ ਸਿੰਘ ਮੇਟ ਤੇ ਕੱਲਬ ਵਰਕਰ ਸੁਖਮੰਦਰ ਖਾਨ ਨੂੰ ਸ਼ਾਮਿਲ ਕੀਤਾ ਗਿਆ।ਕਮੇਟੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੋਟ ਫੱਤਾ ਪੁਲਿਸ ਤੇ ਇਸ ਮਾਮਲੇ ਤੇ ਠੋਸ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਹੁਣ ਤੱਕ ਕਾਲਿਆਂਵਾਲੀ ਵਾਲੇ ਤੇ ਹੋਰ ਚੇਲਿਆ ਵਿਰੁੱਧ ਨਾ ਤਾਂ ਕੋਈ ਠੋਸ ਕਾਰਵਾਈ ਕੀਤੀ ਹੈ ਅਤੇ ਨਾ ਹੀ ਕਤਲ ਕਾਂਡ ਤੇ ਇੱਕ ਹਫਤਾ ਬੀਤਣ ਮਗਰੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਹੈ।ਕਮੇਟੀ ਨੇ ਦੱਸਿਆ ਕਿ ਜਿਹੜੇ ਚੇਲਿਆ ਤੇ ਪਰਨਜੀਤ ਸਿੰਘ ਵੱਲੋਂ ਬਿਆਨ ਦਰਜ਼ ਕਰਵਾਏ ਸਨ ਉਹਨਾਂ ਨੂੰ ਇੱਕ ਵਾਰ ਹਿਰਾਸਤ ਵਿੱਚ ਲੈ ਕੇ ਬਿਨਾ ਕਿਸੇ ਠੋਸ ਕਾਰਵਾਈ ਦੇ ਰਿਹਾਅ ਕਰ ਦਿੱਤਾ।ਐਕਸ਼ਨ ਕਮੇਟੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਾਸੂਮ ਬੱਚਿਆਂ ਦੀ ਅੰਤਮ ਅਰਦਾਸ ਤੇ ਪਾਠ ਦਾ ਭੋਗ ਜੋ ਇਸ ਐਤਵਾਰ ਨੂੰ ਕੋਟ ਫੱਤਾ ਦੇ ਗੁਰਦੁਆਰਾ ਸਾਹਿਬ ਵਿੱਚ ਪੈਣਾ ਸੀ ਤੇ ਜੇ ਚੇਲਿਆ ਨੂੰ ਹਿਰਾਸਤ ਵਿੱਚ ਨਾ ਲਿਆ ਗਿਆ ਤਾਂ ਅੰਤਮ ਅਰਦਾਸ ਦੀ ਬਜਾਏ ਬੱਚਿਆ ਦੀਆਂ ਅਸਥੀਆਂ ਲੈ ਕੇ ਸੜਕਾਂ ਜਾਮ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਐਕਸ਼ਨ ਕਮੇਟੀ ਨੇ ਕਿਹਾ ਕਿ ਉਹਨਾਂ ਨੂੰ ਇਸ ਕਤਲ ਕਾਂਡ ਵਿੱਚ ਕੋਟ ਫੱਤਾ ਤੋਂ ਇਲਾਵਾ ਪਿੰਡ ਕੋਟਭਾਰਾ ,ਧੰਨ ਸਿੰਘ ਖਾਨਾ, ਰਾਮਗੜ੍ਹ ਭੰਦੂੜ ਦੇ ਵਸਨੀਕਾਂ ਨੇ ਵੀ ਹਮਾਇਤ ਕਰਦਿਆਂ ਸਹਿਯੋਗ ਦਾ ਵਾਅਦਾ ਕੀਤਾ ਹੈ।

WRITTEN BY