ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਦਵਿੰਦਰਪਾਲ ਸਿੰਘ)- ਕੌਮੀ ਤਿਉਹਾਰ ਹੋਲਾ ਮੁਹੱਲਾ ਮੌਕੇ ਬੀਤੀ ਕੱਲ ਨੰਗਲ ਡੈਮ ਤੌਂ ਸਹਾਰਨਪੁਰ ਤੱਕ ਜਾਣ ਵਾਲੀ ਯਾਤਰੀ ਰੇਲ ਗੱਡੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਰੁਕ ਰਹੀ ਸੀ ਉਦੋਂ ਗੱਡੀ ਵਿਚ ਚੜਨ ਲਈ ਭਾਰੀ ਭੀੜ ਕਾਰਨ ਇੱਕ ਵਿਅਕਤੀ ਦੀ ਬਾਂਹ ਕੱਟੀ ਗਈ।ਰੇਲਵੇ ਚੌਂਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਭਾਰੀ ਭੀੜ ਕਾਰਨ ਰਾਜਪੁਰਾ ਦੇ ਲਖਵਿੰਦਰ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਅੰਗਦ ਦੇਵ ਕਾਲੋਨੀ ਜਿਉ ਹੀ ਰੇਲ ਗੱਡੀ ਚੜਨ ਲੱਗਾ ਤਾ ਉਹ ਡਿੱਗ ਪਿਆ ਜਿਸ ਕਾਰਨ ਉਸ ਦੀ ਬਾਂਹ ਕੱਟ ਗਈ। ਜਿਸ ਤੇ ਉਸ ਨੂੰ ਤੁਰੰਤ ਭਾਈ ਜੈਤਾ ਜੀ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਲਿਆਦਾ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਸਕੈਟਰ 32 ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ।



