ਖੰਨਾ, 15 ਮਾਰਚ (ਕੇ. ਐਲ. ਸਹਿਗਲ)- ਖੰਨਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਏ. ਐਸ. ਹਾਈ ਸਕੂਲ ਮੈਨੇਜਮੈਂਟ ਟਰੱਸਟ ਖੰਨਾ ਦੇ ਜਨਰਲ ਬਾਡੀ ਚੁਣਨ ਲਈ 20 ਮੈਂਬਰਾਂ ਦੀ ਚੋਣ 26 ਮਾਰਚ ਨੂੰ ਕਰਵਾਈ ਜਾ ਰਹੀ ਹੈ। ਇਸ ਸਬੰਧੀ 42 ਮੈਂਬਰ ਚੋਣ ਲੜ ਰਹੇ ਹਨ। ਅੱਜ ਏ. ਐਸ. ਕਾਲਜ ਦੇ ਪਿੰ੍ਰਸੀਪਲ ਅਤੇ ਮੁੱਖ ਚੋਣ ਅਧਿਕਾਰੀ ਡਾ. ਆਰ. ਐਸ. ਝਾਂਜੀ ਨੇ ਚੋਣ ਲੜ ਰਹੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਚੋਣਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਹਿਦਾਇਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕੋਈ ਹਥਿਆਰ ਆਦਿ ਨਹੀਂ ਲਿਆ ਸਕਦਾ। ਏ. ਐਸ. ਸੀਨਂਅਰ ਸੰਕੈਡਰੀ ਸਕੂਲ ਜੀ. ਟੀ. ਰੋਡ ਵਿੱਚ ਹੀ 19 ਬੂਥ ਲਗਾਏ ਜਾਣਗੇ ਅਤੇ ਹਰੇਕ ਵੋਟਰ 20 ਉਮੀਦਵਾਰ ਨੂੰ ਵੋਟ ਪਾਉਣਗੇ। ਇਸ ਦੌਰਾਨ ਕੁੱਲ 5681 ਵੋਟਰਾਂ ਵਿੱਚੋਂ ਆਨਰੇਰੀ 1840, ਪਰਮਾਨੈਂਟ549 ਅਤੇ 3292 ਲਾਈਫ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 26 ਮਾਰਚ ਨੂੰ ਸਵੇਰੇ 08 ਵਜੇਤੋਂ ਸ਼ਾਮ ਨੂੰ 5 ਵਜੇ ਤੱਕ ਬੈਲਟ ਪੇਪਰ ਰਾਹੀਂ ਵੋਟਾਂ ਪੈਣਗੀਆਂ।
ਏ. ਐਸ. ਮੈਨੇਜਮੇਂਟ ਦੇ ਉਮੀਦਵਾਰਾਂ ਦੀ ਮੁੱਖ ਚੋਣ ਅਧਿਕਾਰੀ ਨਾਲ ਹੋਈ ਮੀਟਿੰਗ



