Skip to content
Independent perspectives. Global stories.
BREAKING

ਖ਼ਾਲਸੇ ਦੀ ਜਨਮ ਭੂੰਮੀ ਤੋਂ ਚੇਤਨਾ ਮਾਰਚ ਰਵਾਨਾ

Share this story

image ਅਨੰਦਪੁਰ ਸਾਹਿਬ, 15 ਮਾਰਚ (ਅੰਕੁਸ਼, ਅਮਰਾਨ ਖਾਨ)- ਗੁਰਮਤਿ ਚੇਤਨਾ ਕਲਾਂ ਮੰਚ ਅਤੇ ਹਰਮਨ ਪ੍ਰੋਡਕਸ਼ਨ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਵਸ ਨੂੰ ਸਮਰਪਿਤ ਬਣਾਏ ਜਾ ਰਹੇ ਇਤਿਹਾਸਿਕ ਡਾਕੂਮੈਂਟਰੀ ਟੀ ਵੀ ਸੀਰੀਅਲ ਠਚਰਨ ਚਲੋ ਮਾਰਗ ਗੋਬਿੰਦਠ ਜੋ ਗੁਰੂ ਗੋਬਿੰਦ ਸਿੰਘ ਮਾਰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਤੱਖਤ ਸ਼੍ਰੀ ਦਮਦਮਾਂ ਸਾਹਿਬ ਤੱਕ ਦੇ ਇਤਿਹਾਸਿਕ ਗੁਰੁਦੁਵਾਰਾ ਸਾਹਿਬਾਨ ਦੇ ਇਤਿਹਾਸ ਨੂੰ ਟੀ ਵੀ ਦੇ ਮਾਧਿਅਮ ਰਾਹੀਂ ਸੰਗਤਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਚੇਤਨਾ ਮਾਰਚ ਦੇ ਰੂਪ ਵਿੱਚ ਸੰਗਤਾਂ ਦੇ ਵੱਡੇ ਕਾਫਲੇ ਨਾਲ ਤੱਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਚੇਤਨਾ ਮਾਰਚ ਦੇ ਮੁਖ ਸੇਵਾਦਾਰ ਅਤੇ ਪ੍ਰਡਿਊਸਰ ਪਰਗਟ ਸਿੰਘ ਰਾਜੇਆਣਾ ਅਤੇ ਪ੍ਰੋ:ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ ਨੇ ਕੀਤਾ।ਇਸ ਚੇਤਨਾ ਮਾਰਚ ਨੂੰ ਰਵਾਨਾ ਕਰਨ ਸਮੇਂ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਕਿਹਾ ਕਿ ਅਜੇਹੇ ਇਤਿਹਾਸਿਕ ਟੀ ਵੀ ਸੀਰੀਅਲ ਆਉਣੇ ਚਾਹੀਦੇ ਹਨ ਤਾਂ ਕੇ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਹੋਣ, ਇਸ ਸਮੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਜੱਥੇਦਾਰ ਗੁਰਮੀਤ ਸਿੰਘ, ਜੱਥੇਦਾਰ ਗੁਰਜੰਟ ਸਿੰਘ ਪੰਥ ਮੀਰੀ ਪੀਰੀ, ਗੁਰਮੀਤ ਸਿੰਘ ਥੰਮਣ ਵਾਲਾ ਆਦਿ ਦੁਆਰਾ ਇਸ ਚੇਤਨਾ ਮਾਰਚ ਨੂੰ ਰਵਾਨਾ ਕਰਾਉਣ ਸਮੇ ਭਰਭੂਰ ਸਹਿਜੋਗ ਦਿੱਤਾ ਗਿਆ।

WRITTEN BY