Skip to content
Independent perspectives. Global stories.
BREAKING

ਪੰਜਾਬ ਦੇ ਨਵੇਂ ਚੁਣੇ 117 ਵਿਧਾਇਕਾਂ ਵਿੱਚੋਂ 16 ਦਾ ਅਪਰਾਧਿਕ ਪਿਛੋਕੜ

Share this story

95 ਵਿਧਾਇਕ ਕਰੋੜਪਤੀ ਝ 45 ਵਿਧਾਇਕ ਪੰਜਵੀਂ ਤੋਂ 12ਵੀਂ ਪਾਸ
image ਲੁਧਿਆਣਾ, 15 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ’ਚ ਹੋਈਆਂ ਤਾਜ਼ਾ ਵਿਧਾਨ ਸਭਾ ਚੋਣਾਂ ’ਚ ਭਾਵੇਂ ਪੜ੍ਹੇ-ਲਿਖੇ, ਸਾਫ ਅਕਸ ਵਾਲੇ ਅਤੇ ਆਮ ਆਦਮੀ ਨੂੰ ਅੱਗੇ ਲਿਆਉਣ ਵਾਲੇ ਆਗੂਆਂ ਦਾ ਬੋਲਬਾਲਾ ਰਿਹਾ ਹੈ ਪਰ ਲੋਕਾਂ ਨੇ ਜਿਨ੍ਹਾਂ 117 ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ’ਚ ਬੈਠਣ ਲਈ ਚੁਣਿਆ ਹੈ, ਉਨ੍ਹਾਂ ਵਿਧਾਇਕਾਂ ’ਚੋਂ ਜ਼ਿਆਦਾਤਰ ਦਸਵੀਂ ਪਾਸ, ਕ੍ਰਿਮੀਨਲ ਅਕਸ ਅਤੇ ਕਰੋੜਪਤੀ ਹਨ। ਇਹ ਅੰਕੜਾ ਚੋਣ ਸੁਧਾਰ ’ਚ ਜੁੱਟੀ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ. ਡੀ. ਆਰ.) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਐਫੀਡੇਵਿਟਾਂ ਤੋਂ ਇਕੱਠਾ ਕਰਕੇ ਮੀਡੀਆ ਅੱਗੇ ਪੇਸ਼ ਕੀਤਾਹੈ।ਏ. ਡੀ. ਆਰ. ਦੇ ਸਟੇਟ ਕੋ-ਆਰਡੀਨੇਟਰ ਜਸਕੀਰਤ ਸਿੰਘ, ਪਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ 117 ਵਿਧਾਇਕਾਂ ’ਚੋਂ 16 ’ਤੇ ਕ੍ਰਿਮੀਨਲ, 11 ’ਤੇ ਗੰਭੀਰ ਕ੍ਰਿਮੀਨਲ ਮਾਮਲੇ ਦਰਜ ਹਨ ਕਾਂਗਰਸ ਦੇ 77 ਚੋਂ 9, ਆਪ ਦੇ 20 ‘ਚੋਂ 4, ਅਕਾਲੀ ਦਲ ਦੇ 15 ‘ਚੋਂ ਇੱਕ ਅਤੇ ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕਾਂ ‘ਤੇ ਮਾਮਲੇ ਦਰਜ ਹਨ।
ਪੰਜਾਬ ਵਿਧਾਨ ਸਭਾ ‘ਚ ਜਾਣ ਵਾਲੇ 95 ਵਿਧਾਇਕਾਂ ਕੋਲ ਇਕ ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ। ਏ ਸਫਲ ਹੋਏ 45 ਵਿਧਾਇਕ ਪੰਜਵੀਂ ਤੋਂ 12ਵੀਂ ਪਾਸ ਹਨ, ਜਦੋਂ ਕਿ 70 ਵਿਧਾਇਕ ਗ੍ਰੇਜੂਏਟ ਅਤੇ ਇਸ ਤੋਂ ਜ਼ਿਆਦਾ ਪੜ੍ਹੇ-ਲਿਖੇ ਹਨ। ਇਨ੍ਹਾਂ ‘ਚ ਪੰਜਵੀਂ ਪਾਸ ਇਕ, ਅੱਠਵੀਂ ਪਾਸ 6, ਦਸਵੀਂ ਪਾਸ 21, ਬਾਰ੍ਹਵੀਂ ਪਾਸ 17, ਗ੍ਰੇਜੂਏਟ 32, ਗ੍ਰੇਜੂਏਟ ਪ੍ਰੋਫੈਸ਼ਨਲ 19 ਅਤੇ ਪੋਸਟ ਗ੍ਰੇਜੂਏਟ 18 ਵਿਧਾਇਕ ਹਨ।

WRITTEN BY