Skip to content
Independent perspectives. Global stories.
BREAKING

ਪੁਲਿਸ ਮੁਲਾਜ਼ਮ ਨੇ ਰੁਪਏ ਸਮੇਤ ਪਰਸ ਵਾਪਿਸ ਕਰਕੇ ਦਿਖਾਈ ਇਮਾਨਦਾਰੀ

Share this story

image ਫਰੀਦਕੋਟ, 14 ਮਾਰਚ (ਗੁਰਜੀਤ ਰੋਮਾਣਾ)- ਇਮਾਨਦਾਰੀ  ਅੱਜੇ ਵੀ ਜਿੰਦਾ ਹੈ। ਇਸ ਦੀ ਮਿਸਾਲ  ਦਿੱਤੀ ਫਰੀਦਕੋਟ ਦੇ ਇੱਕ ਪੁਲਿਸ ਵਿਭਾਗ ਦੇ ਮੁਲਾਜਿਮ ਨੇ।  ਜਿਸਨੇ ਸੜਕ ਤੇ ਡਿੱਗੇ ਪਏ ਪਰਸ ਨੂੰ  ਮਿਲਣ ਤੇ ਇਸ ਦੇ ਮਾਲਿਕ ਨੂੰ  ਵਾਪਿਸ  ਕਰਕੇ ਆਪਣੀ ਈਮਾਨਦਾਰੀ ਦਿਖਾਈ ਹੈ।  ਫਰੀਦਕੋਟ ਦੀ ਪੁਲਿਸ ਲਾਈਨ ਵਿੱਚ ਐਮਟੀ ਸੈਕਸ਼ਨ ਵਿੱਚ ਕੰਮ ਕਰਨ ਵਾਲੇ ਇਸ  ਪੁਲਿਸ ਕਰਮਚਾਰੀ ਨੂੰ ਇਹ ਪਰਸ ਪੁਲਿਸ ਲਾਈਨ ਦੇ ਬਾਹਰ ਫਰੀਦਕੋਟ- ਕੋਟਕਪੂਰਾ ਮੇਨ ਰੋਡ ਦੇ ਕਿਨਾਰੇ ਪਿਆ ਮਿਲਿਆ ਸੀ ਜਦ ਉਹ ਬੀਤੀ ਸ਼ਾਮ ਆਪਣੇ ਘਰ ਪਰਤ ਰਿਹਾ ਸੀ। ਉਸ ਨੇ ਇਹ ਪਰਸ ਚੁੱਕਿਆ ਅਤੇ ਇਸ ਦੀ ਜਾਂਚ ਕਰਨ ਉਪਰੰਤ ਸਨੇ ਵੇਖਿਆ ਕਿ 4500 ਰੁਪਏ ਨਕਦ ਅਤੇ ਕੁਝ ਕਾਗਜਾਤ ਸਨ, ਉਸ ਨੇ ਇਸ ਕਾਗਜਾਤ ਧਿਆਨ ਨਾਲ ਵੇਖੇ ਤਾਂ ਇਸ ਪਰਸ ਦੇ ਅਸਲੀ ਮਾਲਿਕ ਦਾ ਨਾਮ ਅਤੇ ਪਤਾ ਲਿਖਿਆ ਹੋਇਆ ਪਾਇਆ।ਜਿਸ ਤੇ ਉਸ ਨੇ ਇਹਨਾਂ ਕਾਗਜਾਤਾਂ ਤੇ ਲਿਖੇ ਹੋਏ ਇਸ ਦੇ ਮਾਲਿਕ ਦਾ ਮੋਬਾਈਲ ਫੋਨ ਨੰਬਰ ਤੇ ਫੋਨ ਕੀਤਾ ਅਤੇ ਉਸ ਨੂੰ  ਉਸ ਦਾ ਪਰਸ ਵਾਪਿਸ ਕਰਨ ਦੀ ਇੱਛਾ ਜਾਹਿਰ ਕੀਤੀ। ਸਿਪਾਹੀ ਗੁਰਨਾਇਬ ਸਿੰਘ  ਦੀ ਇੱਸ ਇੱਛਾ ਦਾ ਪਤਾ ਲੱਗਣ ਤੇ ਪਰਸ ਮਾਲਿਕ  ਗੁਰਦਪਿੰਦਰ ਸਿੰਘ ਅੱਜ ਪੁਲਿਸ ਲਾਈਨ  ਪਹੁੰਚਿਆ ਜਿਥੇ ਗੁਰਨਾਇੁਬ ਸਿੰਘ ਨੇ ਇਸ ਪਰਸ ਸਬੰਧੀ ਉਸ ਤੋਂ ਹੋਰ ਨਿਸ਼ਾਨੀਆਂ ਪੁੱਛ ਕੇ ਇਹ ਪਰਸ ਵਾਪਿਸ ਕਰ ਦਿੱਤਾ । ਫਰੀਦਕੋਟ ਦੇ ਨਿਊ ਹਰਿੰਦਰਾਂ ਨਗਰ ਦੇ ਰਹਿਣ ਵਾਲੇ ਗੁਰਦਪਿੰਦਰ ਸਿੰਘ ਨੇ ਸਿਪਾਈ ਗੁਰਨਾਇਬ ਸਿੰਘ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਇਨਾਮ ਵਜੌ  ਕੁਝ ਰਾਸ਼ੀ ਦੇਣੀ ਚਾਹੀ ਤਾਂ ਗੁਰਨਇਬ ਸਿੰਘ ਨੇ ਇਸ ਸਬੰਧੀ ਬਿਲਕੁਲ ਇੰਨਕਾਰ ਕਰ ਦਿੱਤਾ, ਇਸ ਮੌਕੇ ਪੁਲਿਸ ਵਿਭਾਗ ਦੇ ਐਮਟੀ ਵਿਭਾਗ ਦੇ ਠਾਣੇਦਾਰ ਬਲਵਿੰਦਰ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਰਾਜਵਿੰਦਰ ਸਿੰਘ, ਸਾਹਇਕ  ਐਮਟੀਓ ਗੁਰਮੀਤ ਸਿੰਘ ਆਦਿ ਹਾਜ਼ਰ ਸਨ। 

ਜ਼ਿਲ੍ਹਾ ਸੰਗਰੂਰ ਪੁਲਿਸ ਨੇ ਨਕਲੀ ਸ਼ਰਾਬ ਤਿਆਰ ਕਰਨ ਵਾਲਾ ਗਰੋਹ ਕੀਤਾ ਕਾਬੂ, 1 ਦੋਸ਼ੀ ਗ੍ਰਿਫ਼ਤਾਰ
ਸੰਗਰੂਰ, 14 ਮਾਰਚ (ਹਰਜੀਤ ਸਿੰਘ ਹਸਨਪੁਰੀ, ਜਤਿੰਦਰ ਸ਼ਰਮਾ)- ਸ਼੍ਰੀ ਇੰਦਰਬੀਰ ਸਿੰਘ ਆਈ.ਪੀ.ਐਸ, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਜਸ਼ਨਦੀਪ ਸਿੰਘ ਗਿੱਲ ਡੀ.ਐਸ.ਪੀ ਸੁਨਾਮ ਦੀ ਨਿਗਰਾਨੀ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 11 ਮਾਰਚ ਨੂੰ ਥਾਣੇਦਾਰ ਸਰਦਾਰਾ ਸਿੰਘ ਮੁੱਖ ਅਫ਼ਸਰ ਥਾਣਾ ਚੀਮਾ ਨੂੰ ਮੁਖਬਰੀ ਮਿਲੀ ਕਿ ਮਿੱਠੂ ਸਿੰਘ ਜ਼ੋ ਪਟਿਆਲਾ ਦਾ ਰਹਿਣ ਵਾਲਾ ਹੈ, ਜਿਸ ਨੇ ਆਪਣੇ ਸਾਥੀ ਜਸਵੀਰ ਸਿੰਘ ਉਰਫ਼ ਜੱਸੀ ਵਾਸੀ ਸਲੇਮਪੁਰ, ਦੱਲੀ ਵਾਸੀ ਭੱਠਲਾਂ ਅਤੇ ਹੋਰ ਸਾਥੀਆਂ ਦੇ ਪ੍ਰਿਤਪਾਲ ਸਿੰਘ ਪੁੱਤਰ ਜ਼ੋਗਿੰਦਰ ਸਿੰਘ ਵਾਸੀ ਦਿਆਲਗੜ੍ਹ ਦੇ ਰਿਹਾਇਸ਼ੀ ਮਕਾਨ ਵਿੱਚ ਸਸਤੇ ਬਰਾਂਡ ਦੀ ਸ਼ਰਾਬ ਨੂੰ ਮਹਿੰਗੇ ਬਰਾਂਡ ਦੀਆਂ ਬੋਤਲਾਂ ਵਿੱਚ ਪਾ ਕੇ ਜਾਅਲੀ ਸੀਲਾਂ ਲਗਾ ਕੇ ਫ਼ਿਰ ਪੰਜਾਬ ਸਰਕਾਰ ਦੇ ਐਕਸਾਇਜ਼ ਡਿਊਟੀ ਵਾਲੇ ਹੋਲੋਗ੍ਰਾਮ/ਟਰੇਡ ਮਾਰਕਾ ਲਗਾ ਕੇ ਤਿਆਰ ਕਰਕੇ ਅੱਗੇ ਵੇਚਦੇ ਹਨ, ਜਿਸ ਸਬੰਧੀ ਥਾੇਣਦਾਰ ਸਰਦਾਰਾ ਸਿੰਘ ਮੁੱਖ ਅਫਸਰ ਥਾਣਾ ਚੀਮਾ ਨੇ ਮੁਕੱਦਮਾ ਨੰਬਰ 14 ਅ/ਧ 61, 77 ਆਬਕਾਰੀ ਐਕਟ 103, 104 ਟਰੇਡ ਮਾਰਕਾ ਐਕਟ 1999 ਅਤੇ 420, 467, 471, 474, 120 ਬੀ ਹਿੰ:ਡੰ: ਥਾਣਾ ਚੀਮਾ ਵਿਖੇ ਰਜਿਸਟਰ ਕਰ ਲਿਆ।

WRITTEN BY