Skip to content
Independent perspectives. Global stories.
BREAKING

ਪਿੰਡ ਮੰਦਰਾਂ ਦੇ ਬੇਰੁਜ਼ਗਾਰ ਨੌਜਵਾਨ ਵੱਲੋਂ ਖੁਦਕੁਸ਼ੀ

Share this story

image ਬੋਹਾ, 14 ਮਾਰਚ (ਸੰਤੋਖ ਸਾਗਰ)- ਬੋਹਾ ਨਾਲ ਲੱਗਦੇ ਪਿੰਡ ਆਲਮਪੁਰ ਮੰਦਰਾਂ ਵਿੱਚ ਬੇਰੁਜਗਾਰੀ ਦੀ ਮਾਰ ਝੱਲਦਿਆਂ ਇੱਕ ਵਿਅਕਤੀ ਨੇ ਫਾਹਾ ਲੈਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੜ ਲਿਖ ਕੇ ਸਰਕਾਰੀ ਕੋਰਸ ਕਰਕੇ ਵੀ ਨੌਕਰੀ ਨਾ ਮਿਲਣ ਕਾਰਨ ਅਤੇ ਘਰ ਦੀ ਆਰਥਿਕ ਪ੍ਰਸ਼ਾਨੀ ਕਾਰਨ ਬਿੰਦਰ ਸਿੰਘ (25) ਪੁੱਤਰ ਬਿੱਲੂ ਸਿੰਘ ਨੇ ਕੱਲ ਰਾਤ ਲੱਗਭੱਗ  9 ਵਜੇ ਅਪਣੇ ਕਮਰੇ ਅੰਦਰ ਲੱਗੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆਂ ਕਰ ਲਈ।ਬਿੰਦਰ ਸਿੰਘ ਆਰਟਐੱਡ  ਕਰਾਫਟ ਦੀ ਪੜ੍ਹਾਈ ਕਰਕੇ ਪ੍ਰਾਈਵੇਟ ਸਕੂਲ ਡੀ.ਏ.ਵੀ.ਪਬਲਿਕ ਸਕੂਲ ਬੁਢਲਾਡਾ ਵਿਖੇ ਪੜ੍ਹਾ ਰਿਹਾ ਸੀ।ਬਿੰਦਰ ਸਿੰਘ ਨੇ ਦਸਵੀ ਵਿੱਚ ਪੜਦਿਅ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਮੁਕਾਬਾਲਿਆਂ ਵਿੱਚੋ ਪੇਂਟਿੰਗ ਮੁਕਾਬਲਾ ਜਿੱਤ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ।ਉਸ ਦੀ ਪੇਂਟਿੰਗ ਕਲਾ ਦੇਖਣ ਵਾਲੇ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਸੀ। ਬਿੰਦਰ ਸਿੰਘ ਆਪਣੇ ਪਰਿਵਾਰ ਵਿੱਚ ਪਤਨੀ ਅਤੇ ਮਾਤਾ ਨੂੰ ਛੱਡ ਗਿਆ ਹੈ। ਪਿੰਡ ਨੇ ਅਫਸੋਸ ਮਨਾਇਆ ਬਿੰਦਰ ਸਿੰਘ ਦੇ ਪਰਿਵਾਰ ਵਿੱਚ ਪਹਿਲਾ ਬਿੰਦਰ ਸਿੰਘ ਦਾ ਪਿਤਾ ਬਿੱਲੂ ਸਿੰਘ ਅਤੇ ਭਰਾ ਨਰਿੰਦਰ ਸਿੰਘ ਵੀ ਆਰਥਿਕ ਮੰਦਹਾਲੀ ਦੀ ਮਾਰ ਝੱਲਦਿਆਂ ਆਤਮ ਹੱਤਿਆ ਕਰ ਗਏ ਸਨ। ਬੋਹਾ ਥਾਨਾ ਵਿੱਚ ਸੰਪਰਕ ਕਰਨ ਤੇ ਏ.ਐੱਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਬਿੰਦਰ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ਉੱਪਰ 174 ਦੀ ਕਾਰਵਾਈ ਕਰਕੇ ਬਿੰਦਰ ਸਿੰਘ ਦਾ ਪੋਸਟਮਾਰਟ ਕਰਵਾਕੇ ਉਸਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।

WRITTEN BY