June 19, 2026 1:02 am

ਸੜਕ ਹਾਦਸੇ ‘ਚ ਮਾਂ ਪੁੱਤਰ ਦੀ ਮੌਤ, 5 ਗੰਭੀਰ ਜ਼ਖਮੀ

ਟਾਂਡਾ/ ਹੁਸ਼ਿਆਰਪੁਰ, 21 ਅਗਸਤ (ਚਰਨਜੀਤ ਸੋਨੂੰ, ਮਨਪ੍ਰੀਤ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਪਿੰਡ ਦਡਿਆਲਾ ਨੇੜੇ ਟਾਂਡਾ ਨਜ਼ਦੀਕ ਅੱਜ ਸਵੇਰੇ ਕਰੀਬ 4 ਵਜੇ ਹੋਏ ਇੱਕ ਭਿਆਨਕ ਸੜ੍ਹਕ ਹਾਦਸੇ ਦੌਰਾਨ ਮਾਂ ਪੁੱਤਰ ਦੀ ਮੌਤ ਅਤੇ 5 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਗਈ ਜਾਣਕਾਰੀ ਸੁਰਿੰਦਰ ਕੁਮਾਰ ਵਾਸੀ ਕਲਾਂ ਥਾਣਾ ਪਲਾਹਵਾਲਾ ਜ਼ਿਲ੍ਹਾ ਜੰਮੂ ਨੇ ਦੱਸਿਆ ਕਿ ਉਸ ਦੀ ਪਤਨੀ ਆਸ਼ੂ ਦੇਵੀ ਅਤੇ ਮੇਰਾ ਲੜਕਾ ਮੰਨਿਤ ਸ਼ਰਮਾਂ ਤੇ ਪਿੰਡ ਦੇ ਹੀ ਸੁਰੇਸ਼ ਪੁੱਤਰ ਸਤਪਾਲ, ਸਤੀਸ਼ ਸ਼ਰਮਾ ਪੁੱਤਰ ਮਹਿੰਦਰਪਾਲ, ਆਸ਼ਨ ਸ਼ਰਮਾ ਪਸਾਂਲ, ਵਿੱਕੀ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਮੇਰੇ ਪਿੰਡ ਦੇ ਟੇਪੂ ਡੋਟਾਂ ਹਾਥੀ ਨੰਬਰ ਪੀ.ਬੀ.08 ਸੀ.ਬੀ.6716 ਜੋ ਕਿ ਜੋਗਿੰਦਰ ਕੁਮਾਰ ਪੁੱਤਰ ਬਿਸੰਬਰ ਦਾਸ ਚਲਾ ਕੇ ਪਿੰਡ ਤੋਂ ਜਲੰਧਰ ਆ ਰਹੇ ਸਨ ਅਤੇ ਟਾਂਡਾ ਨਜ਼ਦੀਕ ਮੇਨ ਰੋਡ ‘ਤੇ ਇੱਕ ਖੜੇ ਟਰੱਕ ਨੰਬਰ ਪੀ.ਬੀ.-23 ਐਫ 4771 ਨਾਲ ਟੱਕਰ ਹੋ ਗਈ ਕਿਉਂ ਕਿ ਟਰੱਕ ਦੇ ਪਿਛਲੇ ਪਾਸੇ ਕੋਈ ਵੀ ਲਾਇਟਾਂ ਨਹੀਂ ਜਗ ਰਹੀਆ ਸਨ।
acident
ਜਿਸ ਕਾਰਨ ਮੇਰੀ ਪਤਨੀ ਆਸ਼ੂ ਦੇਵੀ ਅਤੇ ਮੇਰੇ ਪੁੱਤਰ ਮੰਨਿਤ ਸ਼ਰਮਾ (3 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਸੁਰੇਸ਼ ਕੁਮਾਰ ਪੁੱਤਰ ਸਤਪਾਲ ਸਤੀਸ਼ ਸ਼ਰਨਾ ਪੁੱਤਰ ਮਹਿੰਦਰਪਾਲ ਵਾਸੀ ਕਲਾਂ ਥਾਣਾ ਪਲਾਹਵਾਲਾ ਜ਼ਿਲ੍ਹਾ ਜੰਮੂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਸਰਕਾਰੀ ਹਸਪਤਾਲ ਟਾਂਡਾ ਤੋਂ ਹੁਸ਼ਿਆਰਪੁਰ ਰੇਫ਼ਰ ਕਰ ਦਿੱਤਾ ਗਿਆ ਹੈ। ਜਦ ਕਿ ਇਸ ਹਾਦਸੇ ਵਿੱਚ ਤਿੰਨ ਵਿਅਕਤੀ ਸਰਕਾਰੀ ਹਸਪਤਾਲ ਟਾਂਡਾ ਵਿੱਚ ਹੀ ਦਾਖਲ ਹਨ। ਇਤੇ ਇਹ ਵੀ ਦੱਸਣਯੋਗ ਹੈ ਕਿ ਭੇਣ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਦੇ ਸਬੰਧ ਵਿੱਚ ਆਸ਼ੂ ਦੇਵੀ ਆਪਣੇ ਬੱਚਿਆ ਨਾਲ ਆਪਣੇ ਭਰਾਵਾਂ ਦੇ ਰੱਖੜੀ ਬਨਣ ਗਈ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਰੱਖੜੀ ਮੈਂ ਭਰਾਵਾਂ ਦੇ ਆਖਰੀ ਹੀ ਬਨਣੀ ਹੈ। ਇਸ ਹਾਦਸੇ ਕਾਰਨ ਪਰਿਵਾਰਕ ਮੈਂਬਰਾਂ ਵੱਲ ਵੇਖ ਕੇ ਹਰ ਬੰਦੇ ਦੀਆਂ ਅੱਖਾਂ ਵਿੱਚ ਹੰਝੂ ਡਿੱਗ ਰਹੇ ਸਨ।

Send this to a friend