Skip to content
Independent perspectives. Global stories.
BREAKING

ਮਜੀਠੀਆ ਨੇ ਸਾਥੀਆਂ ਨਾਲ ਆਪਣੀ ਸ਼ਾਨਦਾਰ ਜਿੱਤ ’ਤੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

Share this story

image ਅੰਮ੍ਰਿਤਸਰ, 12 ਮਾਰਚ (ਦਵਾਰਕਾ ਨਾਥ ਰਾਣਾ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ – ਭਾਜਪਾ ਦੇ ਜੇਤੂ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਨਿਮਾਣੇ ਸਿੱਖ ਵਜੋਂ ਸਰਘੀ ਵੇਲੇ ਆਪਣੇ ਸਾਥੀਆਂ ਨਾਲ ਆਪਣੀ ਸ਼ਾਨਦਾਰ ਇਤਿਹਾਸਕ ਜਿੱਤ ’ਤੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਤੋਂ ਸ: ਮਜੀਠੀਆ ਨੂੰ ਸਿਹਰੇ ਦੀ ਬਖਸ਼ਿਸ਼ ਹੋਈ ਅਤੇ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਦੀ ਮਿਹਰ ਅਤੇ ਬਖਸ਼ਿਸ਼ ਸਦਕਾ ਹਲਕਾ ਮਜੀਠਾ ’ਚ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਨਸੀਬ ਹੋਈ ਹੈ ਜਿਸ ਲਈ ਉਹ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਨੇ ਉਹਨਾਂ ਵਿਰੁੱਧ ਹਰ ਤਰਾਂ ਦੀ ਦੂਸ਼ਣਬਾਜ਼ੀ ਅਤੇ ਕੂੜ ਪ੍ਰਚਾਰ ਕੀਤਾ ਪਰ ਲੋਕ ਸਭ ਜਾਣ ਦੇ ਹਨ ਜਿਨ੍ਹਾਂ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾ ਕੇ ਕਰਾਰਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ਪ੍ਰਾਪਤ ਵੋਟਾਂ ਦੀ ਗਲ ਕਰੀਏ ਤਾਂ ਕਾਂਗਰਸ ਨੂੰ 38 ਫੀਸਦੀ ਮਿਲੀ ਅਤੇ ਗੱਠਜੋੜ ਨੂੰ 31 ਫੀਸਦੀ ਵੋਟਾਂ ਨਾਲ ਵੱਡੀ ਗਿਣਤੀ ਲੋਕਾਂ ਦੀ ਹਮਾਇਤ ਹਾਸਲ ਰਿਹਾ। ਬੇਸ਼ਕ ਗੱਠਜੋੜ ਇਸ ਨੂੰ ਸੀਟਾਂ ਵਿੱਚ ਬਦਲਣ ’ਚ ਨਾ ਕਾਮ ਰਿਹਾ।ਜਦ ਕਿ ਆਪ ਨੂੰ 23 ਫੀਸਦੀ ਹੀ ਵੋਟ ਮਿਲੀ ਹੈ।  ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਸ: ਤਲਬੀਰ ਸਿੰਘ ਗਿੱਲ, ਰਣਜੀਤ ਸਿੰਘ ਵਰਿਆਮ ਨੰਗਲ, ਪ੍ਰੋ: ਸਰਚਾਂਦ ਸਿੰਘ, ਮੈਨੇਜਰ ਸ: ਗੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ,ਸੂਚਨਾ ਅਧਿਕਾਰੀ ਹਰਪ੍ਰੀਤ ਸਿੰਘ, ਐਡੀਸ਼ਨ ਮੈਨੇਜਰ ਸੁਖਬੀਰ ਸਿੰਘ ਅਤੇ ਬਘੇਲ ਸਿੰਘ ਵੱਲੋਂ ਰਾਕੇਸ਼ ਪ੍ਰਾਸ਼ਰ, ਗੁਰਸ਼ਰਨ ਛੀਨਾ, ਗਗਨਦੀਪ ਭਕਨਾ,ਸਰਬਜੀਤ ਸਿੰਘ ਸਪਾਰੀਵਿੰਡ, ਸੁਖਵਿੰਦਰ ਸਿੰਘ ਗੋਲਡੀ,ਮਨਪ੍ਰੀਤ ਸਿੰਘ ਉ¤ਪਲ, ਜਥੇਦਾਰ ਮਨਜੀਤ ਸਿੰਘ ਹਮਜ਼ਾ, ਰੇਸ਼ਮ ਸਿੰਘ ਭੁੱਲਰ ਆਦਿ ਆਗੂ ਮੌਜੂਦ ਸਨ।

WRITTEN BY