Skip to content
Independent perspectives. Global stories.
BREAKING

ਕਾਂਗਰਸ ਨੇ ਕੀਤਾ ਅਕਾਲੀਆਂ ਦੇ ਕਿੱਲੇ ’ਤੇ ਕਬਜ਼ਾ

Share this story

image ਊਧਨਵਾਲ, 11 ਮਾਰਚ (ਅਰਵਿੰਦਰ ਮਠਾਰੂ)- ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਕਹੇ ਜਾਂਦੇ ਹਲਕਾ ਸ੍ਰੀ ਹਰਿਗੋਬਿੰਦਪੁਰ ’ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋ ਗਿਆ ਹੈ। 18 ਹਜ਼ਾਰ ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਲਾਡੀ ਜੇਤੂ ਰਹੇ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਮੰਨਾ ਨੂੰ ਹਰਾਇਆ। ਇਸ ਮੌਕੇ ਸ. ਲਾਡੀ ਤੇ ਇਸ ਜਿੱਤ ਨੂੰ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ, ਸ. ਪ੍ਰਤਾਪ ਸਿੰਘ ਬਾਜਵਾ, ਸ. ਫਤਿਹਜੰਗ ਸਿੰਘ ਬਾਜਵਾ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਮੂਹ ਵੋਟਰਾਂ ਦੀ ਜਿੱਤ ਦਸਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਛੇਵੇਂ ਪਾਤਹਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੂ: ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਾਹਿਬ ਸਿੰਘ ਮੰਡ, ਭੁਪਿੰਦਰਪਾਲ ਸਿੰਘ ਭਗਤਪੁਰ, ਉਜਲਦੀਦਾਰ ਸਿੰਘ ਔਲਖ, ਸਵਾਸੀਪਾਲ ਖੋਸਲਾ, ਮਨਜੀਤ ਸਿੰਘ, ਬੀਬਾ ਭੱਲਾ, ਸਚਿਨ ਕਾਲੀਆ, ਮੰਗਲ ਸਿੰਘ, ਲਖਵਿੰਦਰ ਸਿੰਘ ਢੰਡੇ, ਗਿਆਨ ਸਿੰਘ ਊਧਨਵਾਲ, ਹਰਦਿਆਲ ਸਿੰਘ ਕਾਜਸਪੁਰ, ਜੱਥੇ. ਗਿਆਨ ਸਿੰਘ ਖੁਜਾਲਾ, ਸੰਦੀਪ ਸਿੰਘ, ਗੁਰਮੰਗਤਾ ਸਿੰਘ ਮੱਲੀ, ਹਰਦੀਪ ਸਿੰਘ, ਪਰਮਜੀਤ ਸਿੰਘ ਬਾਜਵਾ, ਦਲਜੀਤ ਸਿੰਘ ਪੀਏ, ਅੰਗਰੇਜ਼ ਸਿੰਘ, ਬਚਨ ਸਿੰਘ ਰਿਆੜ, ਸਵਿੰਦਰ ਸਿੰਘ ਢਿੱਲੋਂ, ਪਾਲ ਸਿੰਘ, ਸੁਖਵਿੰਦਰ ਸਿੰਘ ਭਾਮ, ਕੈਪਟਨ ਸੁਰਜੀਤ ਸਿੰਘ, ਸਤਪਾਲ ਸਿੰਘ, ਬਲਵਿੰਦਰ ਸਿੰਘ ਨਾਭਾ।

WRITTEN BY