Skip to content
Independent perspectives. Global stories.
BREAKING

ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਪੰਥਕ ਰਿਵਾਇਤਾਂ ਨਾਲ ਸ਼ੁਰੂ

Share this story

image ਮੂਨਕ, 10 ਮਾਰਚ (ਕੁਲਵੰਤ ਸਿੰਘ ਦੇਹਲਾ)- ਇਤਿਹਾਸਕ ਪਿੰਡ ਦੇਹਲਾ ਸ਼ੀਹਾਂ ਵਿਖੇ ਸ਼ਹੀਦ ਬਾਬਾ ਫੂਲਾ ਸਿੰਘ ਜੀ ਅਕਾਲੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਅੱਜ ਖਾਲਸਾਈ ਜਾਹੋ ਜਲਾਲ ਨਾਲ ਸ਼ੁਰੂ ਹੋਇਆ ਸਮਾਗਮਾਂ ਦੇ ਪਹਿਲੇ ਦਿਨ ਸੰਗਤਾਂ ਨੇ ਭਾਰੀ ਗਿਣਤੀ ’ਚ ਹਾਜਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਖੁਲੇ ਪੰਡਾਲਾਂ ਵਿੱਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਉਚੇਚੇ ਤੌਰ ਤੇ ਪਹੁੰਚੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸੰਤ ਪਿਆਰਾ ਸਿੰਘ ਜੀ (ਸਿਰਥਲੇ) ਵਾਲਿਆਂ ਪਾਸੋ ਗੁਰਬਾਣੀ ਕੀਰਤਨ ਅਤੇ ਗੁਰ ਸ਼ਬਦ ਦੀਆਂ ਵਿਚਾਰਾਂ ਸਰਵਨ ਕੀਤੀਆਂ।ਇਸ ਮੌਕੇ ਪੰਥ ਦੇ ਮਹਾਨ ਢਾਡੀ ਤਰਸੇਮ ਸਿੰਘ ਦੁਗਾਲ ਅਤੇ ਬਲਦੇਵ ਸਿੰਘ ਮੀਤ ਦੇ ਜਥੇਆਂ ਨੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ।ਇਸ ਮੌਕੇ ਸਟੇਜ਼ ਦੀ ਸੇਵਾ ਭਾਈ ਗੁਰਸੇਵਕ ਸਿੰਘ ਘਰਾਚੋਂ ਨੇ ਨਿਭਾਈ।ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਗਸੀਰ ਸਿੰਘ ਖਜ਼ਾਨਚੀ, ਗਿਆਨੀ ਗੁਰਤੇਜ ਸਿੰਘ, ਗੁਰਚਰਨ ਸਿੰਘ, ਜਸਪਾਲ ਸਿੰਘ ਦੇਹਲਾ ਚੇਅਰਮੈਨ, ਰਣਬੀਰ ਸਿੰਘ ਦੇਹਲਾ ਪ੍ਰਧਾਨ ਯੂਨੀਵਰਸਿਟੀ ਪਟਿਆਲਾ, ਸੁਖਜਿੰਦਰ ਸਿੰਘ ਗ੍ਰੰਥੀ, ਬਾਬਾ ਸੰਤੋਖ ਸਿੰਘ ਹੈੱਡ ਗ੍ਰੰਥੀ, ਗੁਰਦੇਵ ਸਿੰਘ, ਕਰਮਜੀਤ ਸਿੰਘ(ਰਿੰਕੂ), ਧਰਮਿੰਦਰ ਸਿੰਘ (ਨਦਾਮਪੁਰ), ਗੁਰਜੰਟ ਸਿੰਘ ਪੰਜਾਬ ਪੁਲਿਸ, ਕਾਲਾ ਬਾਗੜੀ, ਹਰਜਿੰਦਰ ਬਾਗੜੀ ਵੀ ਮੌਜੂਦ ਸਨ।

WRITTEN BY