ਮਾਨਸਾ, 10 ਮਾਰਚ (ਵਕੀਲ ਬਾਂਸਲ)- ਅਦਬ ਲੋਕ ਮਾਨਸਾ ਦੇ ਪ੍ਰਧਾਨ ਅਤੇ ਸ਼ਾਇਰ ਬਲਵੰਤ ਭਾਟੀਆ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਐਸੋਸੀਏਟ ਮੈਂਬਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਨ੍ਹਾਂ ਵੱਲੋਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਕੀਤੀ ਗਈ ਹੈ। ਸ੍ਰੀ ਭਾਟੀਆ ਦੀ ਨਿਯੁਕਤੀ ਦਾ ਸਾਹਿਤਿਕ ਤੇ ਸਭਿਆਰਚਾਰਕ ਹਲਕਿਆਂ ’ਚੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਸੰਵਾਦ ਮਾਨਸਾ ਦੇ ਸੰਚਾਲਕ ਸ਼ਾਇਰ ਗੁਰਪ੍ਰੀਤ, ਲੇਖਕ ਪਾਠਕ ਮੰਚ ਦੇ ਜਸਬੀਰ ਢੰਡ, ਦਰਸ਼ਨ ਜੋਗਾ, ਸੰਕਲਪ ਮਾਨਸਾ ਦੇ ਸੰਚਾਲਕ ਕਹਾਣੀਕਾਰ ਅਨੇਮਨ ਸਿੰਘ, ਚਿੰਤਨ ਮੰਚ ਪਟਿਆਲਾ ਦੇ ਪ੍ਰੋ: ਹਰਭਜਨ ਸਿੰਘ, ਲਕਸ਼ਮੀ ਨਰਾਇ੍ਯਣ ਭੀਖੀ, ਪ੍ਰੀਤਮਹਿੰਦਰ ਸੇਖੋਂ, ਅਦਬ ਲੋਕ ਮਾਨਸਾ ਦੇ ਜਨਰਲ ਸਕੱਤਰ ਗੁਰਚੇਤ ਸਿੰਘ ਫੱਤੇਵਾਲੀਆ, ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਐਡਵੋਕੇਟਸ ਲਿਟਰੇਰੀ ਫੋਰਮ ਦੇ ਸਤਿੰਦਰਪਾਲ ਸਿੰਘ ਮਿੱਤਲ ਨੇ ਸ੍ਰੀ ਭਾਟੀਆ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਅਕਾਦਮੀ ਦੀ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਅਤੇ ਸਕੱਤਰ ਡਾ: ਸਤੀਸ਼ ਕੁਮਾਰ ਵਰਮਾ ਦਾ ਧੰਨਵਾਦ ਕੀਤਾ।
ਸ੍ਰੀ ਬਲਵੰਤ ਭਾਟੀਆ ਸਾਹਿਤ ਅਕਾਦਮੀ ਦੇ ਮੈਂਬਰ ਨਿਯੁਕਤ



