ਮਾਨਸਾ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਮਾਜ ਸੇਵਾ ਦੇ ਆਪਣੇ ਕਾਰਜਾਂ ਦੀ ਵਿੱਢੀ ਲੜੀ ਤਹਿਤ ਚਹਿਲ ਵੈਲਫ਼ੇਅਰ ਟਰੱਸਟ ਨੇ ਸ਼ੁੱਕਰਵਾਰ ਨੂੰ ਪਿੰਡ ਅਲੀਸ਼ੇਰ ਖੁਰਦ ਅਤੇ ਸ਼ਹਿਰ ਦੇ ਵਾਰਡ ਨੰਬਰ 9 ਵਿਖੇ ਲੋੜਵੰਦਾਂ ਨੂੰ 680 ਨਜ਼ਰ ਦੀਆਂ ਐਨਕਾਂ ਵੰਡੀਆਂ ਗਈਆਂ। ਟਰੱਸਟ ਨੇ ਐਲਾਨ ਕੀਤਾ ਕਿ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਸਥਾਪਿਤ ਕੀਤੇ ਨੌਜਵਾਨਾਂ ਲਈ ਜਿੰਮ ਅਤੇ ਮੁਫਤ ਲੈਬੋਰਟਰੀ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਬੋਲਦਿਆਂ ਚਹਿਲ ਵੈਲਫ਼ੇਅਰ ਟਰੱਸਟ ਦੇ ਚੇਅਰਮੈਨ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਇਸ ਟਰੱਸਟ ਨੇ ਜਿਹੜਾ ਸੁਪਨਾ ਤੇ ਕਾਰਜ ਵਿੱਢਿਆ ਹੈ ਉਸ ਨੂੰ ਕਦੇ ਵੀ ਰੁਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਦੀ ਇਹ ਸੇਵਾ ਲੋਕਾਂ ਵਿਚ ਹਮੇਸ਼ਾ ਬਣੀ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਸਮਾਗਮ ਵਿਚ ਪਹੁੰਚੇ ਲੋਕਾਂ ਨਾਲ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਸਪਤਾਲ ਰੋਡ ’ਤੇ ਸਥਿਤ ਲੈਬੋਰਟਰੀ ਦੀ ਜਗ੍ਹਾ ਬਦਲ ਕੇ ਹੁਣ ਉਸ ਨੂੰ ¦ਿਕ ਰੋਡ ਸਥਿਤ ਜਿੰਮ ਦੇ ਨਾਲ ਸਥਾਪਿਤ ਕਰ ਦਿੱਤਾ ਗਿਆ ਹੈ। ਹਰ ਵਿਅਕਤੀ ਉਥੇ ਆਪਣੇ ਖੂਨ ਜਾਂਚ ਦੇ ਟੈਸਟ ਕਰਵਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰਿਤਪਾਲ ਸਿੰਘ ਡਾਲੀ, ਬੂਟਾ ਸਿੰਘ ਅਲੀਸ਼ੇਰ ਖੁਰਦ, ਜਗਸੀਰ ਸਿੰਘ, ਅਜੈਬ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਨੰਬਰਦਾਰ, ਬਿੱਟੂ ਭੁਪਾਲ, ਕੌਂਸਲਰ ਮਨਜੀਤ ਸਿੰਘ ਮੀਤਾ, ਵਿਜੈ ਨੰਦਗੜ੍ਹੀਆ, ਗੁਰਪਿਆਰ ਜੌੜਾ, ਜ਼ਿੰਮੀ ਮਾਖਾ, ਆਤਮਜੀਤ ਸਿੰਘ, ਰਾਘਵ ਸਿੰਗਲਾ, ਇਕਬਾਲ ਸਿੰਘ ਫਫੜੇ, ਦਵਿੰਦਰਜੀਤ ਸਿੰਘ ਦਰਸ਼ੀ ਆਦਿ ਹਾਜ਼ਰ ਸਨ।
ਚਹਿਲ ਟਰੱਸਟ ਨੇ ਮਾਨਸਾ ’ਚ 680 ਐਨਕਾਂ ਵੰਡੀਆਂ



