Skip to content
Independent perspectives. Global stories.
BREAKING

ਹੋਲਾ ਮਹੱਲਾ: ਕੀਰਤਪੁਰ ਸਾਹਿਬ ’ਚ ਪਹਿਲਾ ਪੜਾਅ ਸ਼ਾਂਤੀਪੂਰਵਕ ਸੰਪੰਨ, ਸੰਗਤਾਂ ਹੁਣ ਸ਼੍ਰੀ ਅਨੰਦਪੁਰ ਸਾਹਿਬ ਵੱਲ

Share this story

image ਕੀਰਤਪੁਰ ਸਾਹਿਬ, 10 ਮਾਰਚ (ਅਮਰਾਨ ਖਾਨ)- ਹੋਲਾ ਮਹੱਲਾ ਜਿਸ ਦਾ ਪਹਿਲਾ ਪੜਾਅ ਅੱਜ ਕੀਰਤਪੁਰ ਸਾਹਿਬ ‘ਚ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋ ਗਿਆ, ਮੇਲੇ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਵਾਲਾ ਸੀ। ਸੰਗਤਾਂ ਭਾਰੀ ਮਾਤਰਾ ਵਿੱਚ ਗੁਰਦੁਵਾਰਾ ਪਤਾਲਪੁਰੀ ਸਾਹਿਬ,ਗੁਰਦੁਵਾਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਵਿਖੇ ਹੋਇਆਂ ਨੱਤਮਸਤਕ।ਕੱਲ ਬਾਰਿਸ਼ ਹੋਣ ਕਰਕੇ ਸੜਕਾਂ ਵਿੱਚ ਚਿੱਕੜ ਹੋ ਗਿਆ ਸੀ ਜਿਸ ਕਰਕੇ ਸੰਗਤਾਂ ਨੂੰ ਪੈਦਲ ਚੱਲਣ ਵਿੱਚ ਕਾਫੀ ਪ੍ਰੇਸ਼ਾਨੀ ਆਈ ਪਰ ਇਸ ਦੇ ਬਾਵਜ਼ੂਦ ਸੰਗਤਾਂ ਦਾ ਜੋਸ਼ ਵੇਖਣ ਵਾਲਾ ਸੀ ਅਤੇ ਹਰ ਪਾਸੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ  ਸੰਗਤਾਂ ਨੇ ਮੇਲੇ ਦੇ ਦੂਸਰੇ ਪੜਾਅ ਸ਼੍ਰੀ ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤੀਆਂ ਅੱਜ ਰਾਤ ਤੋਂ ਹੀ ਸੰਗਤਾਂ ਲੱਗਭੱਗ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣਗੀਆਂ।

WRITTEN BY