ਨਾਭਾ, 9 ਮਾਰਚ (ਕਰਮਜੀਤ ਸੋਮਲ)- ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਦੇ ਰੋਸ ਵਜੋਂ ਭਾਈ ਹਰਨੇਕ ਸਿੰਘ ਦੁਆਰਾ ਕੀਤੀ ਗਈ ਭੁੱਖ ਹੜਤਾਲ ਅੱਜ ਪੰਜਵਂੇ ਦਿਨ ਵਿੱਚ ਦਾਖਲ ਹੋ ਗਈ ਹੈ। ਭਾਈ ਹਰਨੇਕ ਸਿੰਘ ਆਪਣੀ ਅਰਦਾਸ ਤੇ ਅਡੋਲ ਅਤੇ ਚੜਦੀ ਕਲਾ ਵਿੱਚ ਹਨ। ਜਿਥੇ ਇਸ ਮੌਕੇ ਭਾਈ ਹਰਨੇਕ ਸਿੰਘ ਨੂੰ ਮਿਲਣ ਲਈ ਭਾਈ ਬਲਜਿੰਦਰ ਸਿੰਘ ਬਾਲਪੁਰ ਚੇਅਰਮੈਨ ਬਾਬਾ ਬੁੱਢਾ ਸੇਵਾ ਦਲ ਪਹੁੰਚੇ ਉਥੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਵੀ ਭਾਰੀ ਗਿਣਤੀ ਵਿੱਚ ਭਾਈ ਸਾਹਿਬ ਦੇ ਹੱਕ ਵਿੱਚ ਪਹੁੰਚੀਆਂ। ਇਸ ਮੌਕੇ ਭਾਈ ਸਾਹਿਬ ਵੱਲੋਂ ਸੰਗਤਾਂ ਨੂੰ ਬਾਣੀ ਦਾ ਜਾਪ ਵੀ ਕਰਵਾਇਆ ਗਿਆ।
ਭਾਈ ਹਰਨੇਕ ਸਿੰਘ ਦੀ ਭੁੱਖ ਹੜਤਾਲ ਪੰਜਵੇਂ ਦਿਨ ਵਿੱਚ ਦਾਖਲ



