Skip to content
Independent perspectives. Global stories.
BREAKING

ਸੁਖਵਿੰਦਰ ਸਿੰਘ ਨੇ ਪ੍ਰੀ-ਕਮਿਸ਼ਨ ਕੋਰਸ ਤੇ ਆਰਮੀ ਅਫਸਰ ਰੈਂਕ ਪ੍ਰਾਪਤ ਕੀਤਾ-ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ

Share this story

image ਸਰਦੂਲਗੜ੍ਹ, 9 ਮਾਰਚ (ਵਿਪਨ ਗੋਇਲ, ਬਲਜੀਤ ਪਾਲ)- 20 ਪੰਜਾਬ ਬਟਾਲੀਅਨ ਬਠਿੰਡਾ ਜੀ ਦੇ ਹੁਕਮਾਂ ਤਹਿਤ ਸੁਖਵਿੰਦਰ ਸਿੰਘ (ਅ/ਕ ਟੀਚਰ) ਸਸਸ ਆਹਲੂਪੁਰ (ਮਾਨਸਾ) ਨੇ ਪ੍ਰੀ ਕਮਿਸ਼ਨ ਕੋਰਸ ਮਿਤੀ 5 ਦਸੰਬਰ 2016 ਤੋਂ 04 ਮਾਰਚ 2017 ਤੱਕ ਐਨ.ਸੀ.ਸੀ ਅਫਸਰ ਟਰੇਨਿੰਗ ਅਕੈਡਮੀ ਵਿਖੇ ਪੂਰਾ ਕਰਨ ਕਰਨ ਅਤੇ ਆਰਮੀ ਅਫਸਰ ਰੈਂਕ ਪ੍ਰਾਪਤ ਕਰਨ ਉਪਰੰਤ ਆਪਣੇ ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ (ਮਾਨਸਾ) ਵਿਖੇ ਪਹੁੰਚਣ ਤੇ ਪ੍ਰਿੰਸੀਪਲ ਸ਼੍ਰੀ ਓਮ ਪ੍ਰਕਾਸ਼ ਮਿੱਢਾ ਜੀ ਦੀ ਅਗਵਾਈ ਹੇਠ ਸਕੂਲ ਇੰਚਾਰਜ ਪ੍ਰਿੰਸੀਪਲ ਨਛੱਤਰ ਸਿੰਘ ਲੈਕ. ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ। ਮੰਗਲ ਸਿੰਘ ਸਸ ਮਾਸਟਰ ਨੇ ਚਾਹ ਪਾਰਟੀ ਦੋਰਾਨ ਉਨ੍ਹਾਂ ਦੀ ਇਹ ਕੋਰਸ ਪੂਰਾ ਕਰਨ ਤੇ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਵਧਾਈ ਦਿੱਤੀ ।ਸੁਖਵਿੰਦਰ ਸਿੰਘ ਨੇ ਅੰਤ ਵਿੱਚ ਆਪਣੇ ਐਨ.ਸੀ.ਸੀ. ਕੋਰਸ ਦੇ ਸਬੰਧ ਵਿੱਚ ਸਿਖਾਈਆਂ ਗਈਆਂ ਗਤੀਵਿਧੀਆਂ ਪ੍ਰਤੀ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਜਿਸ ਵਿੱਚ ਉਨ੍ਹਾਂ ਨੇ ਕੋਰਸ ਦਾ ਟਾਈਮ ਸੳਡਿਊਲ ਦੱਸਦੇ ਹੋਏ ਸਮੇ, ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਭਾਵਨਾ ਅਤੇ ਐਨ.ਸੀ.ਸੀ. ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਆਪਣੇ ਵਿਚਾਰ ਪੇਸ਼ ਕੀਤੇ ।ਕੋਰਸ ਦੋਰਾਨ ਕਰਵਾਈ ਗਈ ਟ੍ਰੇਨਿੰਗ ਤਹਿਤ ਪੀ.ਟੀ., ਯੋਗਾ, ਐਰੋ ਬਿਕਸ, ਡਰਿਲ, ਹਥਿਆਰ ਸਿਖਲਾਈ, ਮੈਪ ਰੀਡਿੰਗ, ਗੇਮਜ, ਯੁਵਾ ਸ਼ਕਤੀ ਪ੍ਰੋਗਰਾਮ, ਕੈਂਪ ਲਗਾਉਣਾ, ਥੀਮ ਪ੍ਰੋਗਰਾਮ ਐਤ ਹੋਰ ਗਤੀਵਧਿੀਆਂ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਵਿੱਚ ਕੋਰਸ ਦੋਰਾਨ ਸਿਖਾਈਆਂ ਜਾਣ ਵਾਲੀਆਂ ਐਕਟੀਵਿਟੀਜ ਨੂੰ ਪੂਰੇ ਤਨ ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ ।ਸਵਾਗਤਮ ਪ੍ਰੋਗਰਾਮ ਵਿੱਚ ਸੳ੍ਰੀ ਬਲਜਿੰਦਰ ਸਿੰਘ, ਸ਼੍ਰੀਮਤੀ ਸੁਖਵਿੰਦਰ ਕੌਰ, ਪ੍ਰੇਰਣਾ ਛਾਬੜਾ, ਅਮਰੀਕ ਸਿੰਘ, ਅਮਨਦੀਪ ਸਿੰਘ, ਹਰਪਿੰਦਰ ਸਿੰਘ, ਮੇਵਾ ਸਿੰਘ, ਰਾਕੇਸੳ ਕੁਮਾਰ, ਅਮਨਦੀਪ ਸ਼ਰਮਾ, ਸੋਮ ਪ੍ਰਕਾਸੳ, ਕੁਲਵੀਰ ਸਿੰਘ, ਸ੍ਰੀਮਤੀ ਸੋਨੂੰ, ਸ੍ਰੀਮਤੀ ਮਨਦੀਪ ਕੌਰ, ਮਿਸ ਸੁਰੁਚੀ, ਸ੍ਰੀਮਤੀ ਪ੍ਰਿਆ, ਸ੍ਰੀਮਤੀ ਗੀਤਾ ਰਾਣੀ ਅਤੇ ਪੀ.ਟੀ.ਏ. ਅਧਿਆਪਕ ਅਤੇ ਸਟਾਫ ਸ਼ਾਮਲ ਸੀ ।ਇਸ ਤੋਂ ਇਲਾਵਾ ਅਮਨਦੀਪ ਸਿੰਘ ਲੈਕ.,ਸੰਦੀਪ ਕੁਮਾਰ ਸਸਸ ਕੁਸੳਲਾ, ਬਲਵੰਤ ਰਾਮ ਮਾਨਖੇੜਾ ਅਤੇ ਸ੍ਰੀ ਜਗਸੀਰ ਸਿੰਘ ਸਸ ਮੀਰਪੁਰ ਕਲਾਂ ਜੀ ਨੇ ਵੀ ਵਧਾਈ ਦਿੱਤੀ।

WRITTEN BY