Skip to content
Independent perspectives. Global stories.
BREAKING

ਵਕੀਲਾਂ ਵੱਲੋਂ, 14 ਮਾਰਚ ਨੂੰ ਪੰਜਾਬ ਭਰ ਵਿਚ ਹੜਤਾਲ ਕਰਨ ਦਾ ਐਲਾਨ

Share this story

image ਬਰੇਟਾ, 9 ਮਾਰਚ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਅੱਜ ਬਾਰ ਐਸੋਸੀਏਸ਼ਨ ਬੁਢਲਾਡਾ ਦੀ ਅਹਿਮ ਮੀਟਿੰਗ ਵਿਚ ਬਾਰ ਮੈਬਰ ਐਡਵੋਕੇਟ ਗੁਰਿੰਦਰ ਸਿੰਘ ਮਾਖਾ ਨੂੰ ਪਿਛਲੇ ਦਿਨੀ ਅਗਵਾ ਕਰਨ ਅਤੇ ਜਾਨਲੇਵਾ ਹਮਲਾ ਕੀਤੇ ਜਾਣ ਦੇ ਮਾਮਲੇ ਵਿਚ ਫੈਸਲਾ ਲੈਦਿਆਂ ਸਮੂਚੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਜਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਦੋਸੀਆ ਪੱਖੀ ਰਵੱਈਏ ਖਿਲਾਫ 14 ਮਾਰਚ ਨੂੰ ਮੁਕੰਮਲ ਹੜਤਾਲ ਕਰਕੇ ਇੰਨਸਾਫ ਪ੍ਰਾਪਤੀ ਦੇ ਇਸ ਸੰਘਰਸ਼ ਵਿਚ ਸਹਿਯੋਗ ਦੇਣ। ਅੱਜ ਬਾਰ ਕੰਪਲੈਕਸ਼ ਦੇ ਬਾਰ ਰੂਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਬੁਢਲਾਡਾ ਸਬ ਡਵੀਜ਼ਨ ਦੇ ਵਕੀਲ ਆਪਣੀ ਹੜਤਾਲ ਲਗਾਤਾਰ ਜਾਰੀ ਰੱਖਣਗੇ। ਇਸ ਮੋਕੇ ਬੋਲਦਿਆਂ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੀਵ ਮਿੱਤਲ, ਸੈਕਟਰੀ ਰਾਜੇਸ਼ ਕੁਮਾਰ, ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਮਾਨਸ਼ਾਹੀਆ, ਸੀਨੀਅਰ ਐਡਵੋਕੇਟ ਅਸ਼ੋਕ ਕੁਮਾਰ ਗੋਇਲ ਨੇ ਮੀਟਿੰਗ ਵਿਚ ਦੱਸਿਆ ਕਿ ਬੀਤੀ ਕੱਲ ਜਿਲ੍ਹਾ ਪੁਲਿਸ ਦੇ ਉਚ ਅਧਿਕਾਰੀ ਨਾਲ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਅਤੇ ਬੁਢਲਾਡਾ ਦੇ ਆਗੂਆਂ ਦੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸਿੱਧੂ ਨੇ ਦੱਸਿਆ ਕਿ ਪੁਲਿਸ ਦੇ ਇੱਕ ਉਚ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਮਜਬੂਰੀ ਜਾਹਰ ਕੀਤੀ ਹੈ ਕਿ ਜਿਲ੍ਹਾ ਪੁਲਿਸ ਪ੍ਰਸ਼ਾਸਨ ਉਪਰ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦਾ ਕਾਫੀ ਦਬਾਓ ਹੈ ਕਿਉਕਿ ਇਸ ਘਟਨਾ ਵਿਚ ਮੁੱਖ ਦੋਸ਼ੀ ਬਰੇਟਾ ਨਗਰ ਕੌਸਂਲ ਦਾ ਪ੍ਰਧਾਨ ਅਤੇ ਉਘਾ ਅਕਾਲੀ ਆਗੂ ਹੈ।
ਉਕਤ ਪੁਲਿਸ ਅਧਿਕਾਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਪੁਲਿਸ ਪ੍ਰਸ਼ਾਸਨ ਬੇਬੱਸ ਹੈ। ਇਸ ਮੀਟਿੰਗ ਵਿਚ ਬੋਲਦਿਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਲਕਰਨ ਸਿੰਘ ਧਾਲੀਵਾਲ, ਹਰਬੰਸ ਸਿੰਘ ਚੋਹਾਨ, ਸੁਖਦਰਸ਼ਨ ਸਿੰਘ ਚੋਹਾਨ, ਸਵਰਨਜੀਤ ਸਿੰਘ ਦਲਿਓ ਨੇ ਤਿੱਖੇ ਸਬਦਾਂ ਵਿਚ ਪੁਲਿਸ ਪ੍ਰਸ਼ਾਸਨ ਦੇ ਗੁੰਡਿਆਂ ਪੱਖੀ ਨਿਭਾਏ ਜਾ ਰਹੇ ਰੋਲ ਦੀ ਨਿਖੇਧੀ ਕੀਤੀ। ਇਸ ਮੀਟਿੰਗ ਵਿਚ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਕਿ ਐਡਵੋਕੇਟ ਮਾਖਾ ਦੇ ਮਾਮਲੇ ਵਿਚ ਸੰਘਰਸ਼ ਉਸ ਸਮੇ ਤੱਕ ਜਾਰੀ ਰਹੇਗਾ ਜਦੋ ਤੱਕ ਵਕੀਲ ਭਾਈਚਾਰੇ ਨੂੰ ਇੰਨਸਾਫ ਨਹੀ ਮਿਲ ਜਾਂਦਾ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੱਲ 9 ਮਾਰਚ ਨੂੰ ਲਾਅ ਭਵਨ ਚੰਡੀਗੜ੍ਹ ਵਿਖੇ ਵਕੀਲ ਸਹਿਬਾਨਾ ਦੀਆਂ ਬਾਰ ਐਸੋਸੀਏਸ਼ਨਾਂ ਦੀ ਹੋ ਰਹੀ ਪੰਜਾਬ ਪੱਧਰੀ ਮੀਟਿੰਗ ਵਿਚ ਇਸ ਮਾਮਲੇ ਨੂੰ ਜੋਰਦਾਰ ਢੰਗ ਨਾਲ ਉਠਾਇਆ ਜਾਵੇਗਾ ਅਤੇ ਭਵਿਖ ਵਿਚ ਇਸ ਮਾਮਲੇ ਨੂੰ ਲੈਕੇ ਤਿੱਖੇ ਸੰਘਰਸ਼ਾਂ ਦੀ ਬਿਉਂਤਬੰਦੀ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆ।
ਮੀਟਿੰਗ ਵਿਚ ਹੋਰਨਾ ਤੋ ਇਲਾਵਾ ਨਵਨੀਤ ਸਿੰਗਲਾ, ਨਰੇਸ਼ ਕੁਮਾਰ ਜੈਨ, ਛਿੰਦਰਪਾਲ ਸਿੰਘ ਦਲਿਓ, ਜਗਦੀਪ ਸਿੰਘ ਦਾਤੇਵਾਸ, ਜਸਪ੍ਰੀਤ ਸਿੰਘ ਗੁਰਨੇ, ਅਵਤਾਰ ਸਿੰਘ ਸਿੱਧੂ, ਸੁਖਪਾਲ ਸਿੰਘ ਦੋਦੜਾ, ਉਮਰਿੰਦਰ ਸਿੰਘ ਚਹਿਲ, ਮੋਹਿਤ ਉਪੱਲ, ਬੂਟਾ ਸਿੰਘ ਬੀਰੋਕੇ, ਜਸਵਿੰਦਰ ਸਿੰਘ ਝਿੰਜਰ ਆਦਿ ਮੋਜੂਦ ਸਨ।

WRITTEN BY