ਤਲਵੰਡੀ ਸਾਬੋ, 9 ਮਾਰਚ (ਰਾਮ ਰੇਸ਼ਮ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਗੁ. ਲਿਖਣਸਰ ਸਾਹਿਬ ਦੇ ਇਤਿਹਾਸਿਕ ਪਵਿੱਤਰ ਸਰੋਵਰ ਦੀ ਕਾਰ ਸੇਵਾ ਅੱਜ ਅਰਦਾਸ ਉਪਰੰਤ ਪੰਜ ਪਿਆਰਿਆਂ ਵੱਲੋਂ ਟੱਕ ਲਾਉਣ ਦੇ ਨਾਲ ਹੀ ਆਰੰਭ ਹੋ ਗਈ।ਕਾਰ ਸੇਵਾ ਦੀ ਆਰੰਭਤਾ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਇਤਿਹਾਸਿਕ ਤੱਥਾਂ ਮੁਤਾਬਿਕ ਤਖਤ ਸਾਹਿਬ ਦੇ ਗੁ:ਲਿਖਣਸਰ ਸਾਹਿਬ ਵਾਲੀ ਜਗ੍ਹਾ ਤੇ ਹੀ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਹਾਜਿਰੀ ਵਿੱਚ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਵਾ ਕੇ ਉਸਨੂੰ ਸੰਪੂਰਨ ਕਰਵਾਇਆ ਸੀ। ਇਤਿਹਾਸਕਾਰਾਂ ਮੁਤਾਬਿਕ ਜਿਨ੍ਹਾਂ ਕਲਮਾਂ ਨਾਲ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੋਈ ਸੀ ਉਨ੍ਹਾਂ ਨੂੰ ਬਾਦ ਵਿੱਚ ਗੁਰੁੂ ਸਾਹਿਬ ਵੱਲੋਂ ਜਿਸ ਸਰੋਵਰ ਵਿੱਚ ਜਲ ਪ੍ਰਵਾਹ ਕੀਤਾ ਗਿਆ ਸੀ ਇਹ ਉਹੀ ਸਰੋਵਰ ਹੈ।ਸਰੋਵਰ ਦੇ ਕਾਫੀ ਪੁਰਾਣਾ ਹੋ ਜਾਣ ਦੇ ਚਲਦਿਆਂ ਪਿਛਲੇ ਸਮੇਂ ਤੋਂ ਇਸਦੇ ਨਵ ਨਿਰਮਾਣ ਦੀ ਜਰੁਰਤ ਮਹਿਸੂਸ ਹੋ ਰਹੀ ਸੀ ਤੇ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਗੁਰਮੁਖ ਸਿੰਘ ਦੇ ਯਤਨਾਂ ਸਦਕਾਂ ਉਕਤ ਸਰੋਵਰ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਦਿੱਤੀ ਗਈ ਸੀ ਤੇ ਉਨ੍ਹਾਂ ਵੱਲੋਂ ਇਸਦੀ ਕਾਰ ਸੇਵਾ ਦੀ ਡਿਊਟੀ ਬਾਬਾ ਚਰਨਜੀਤ ਸਿੰਘ ਦੀ ਲਾਈ ਗਈ ਹੈ। ਅੱਜ ਕਾਰ ਸੇਵਾ ਦੀ ਆਰੰਭਤਾ ਤੋਂ ਪਹਿਲਾਂ ਤਖਤ ਸਾਹਿਬ ਦੇ ਹਜੂਰੀ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਤੇ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਪਵਿੱਤਰ ਸਰੋਵਰ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਂਉਦਿਆਂ ਇਸਦੀ ਕਾਰ ਸੇਵਾ ਨੂੰ ਮਹਾਨ ਕਾਰਜ ਕਰਾਰ ਦਿੱਤਾ ਗਿਆ।ਤਖਤ ਸਾਹਿਬ ਦੇ ਹੈ¤ਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਕਾਰ ਸੇਵਾ ਦੀ ਆਰੰਭਤਾ ਦੀ ਅਰਦਾਸ ਕੀਤੀ ਉਪਰੰਤ ਪੰਜ ਪਿਆਰੇ ਜਿਨ੍ਹਾਂ ਵਿੱਚ ਤਖਤ ਸਾਹਿਬ ਦੇ ਜਥੇਦਾਰ ਤੋਂ ਇਲਾਵਾ ਕਾਰ ਸੇਵਾ ਵੱਲੋਂ ਬਾਬਾ ਚਰਨਜੀਤ ਸਿੰਘ ਤੇ ਤਖਤ ਸਾਹਿਬ ਦੇ ਹੈ¤ਡ ਗ੍ਰੰਥੀ ਭਾਈ ਜਗਤਾਰ ਸਿੰਘ ਵੀ ਸ਼ਾਮਿਲ ਸਨ ਨੇ ਟੱਕ ਲਾ ਕੇ ਕਾਰ ਸੇਵਾ ਆਰੰਭ ਕਰਵਾਈ।ਇਸ ਮੌਕੇ ਸੈਂਕੜੇ ਲੋਕਾਂ ਨੇ ਕਹੀਆਂ ਤੇ ਤਸਲਿਆਂ ਨਾਲ ਸਰੋਵਰ ਦੀ ਗਾਰ ਕੱਢਣ ਦਾ ਕੰਮ ਆਰੰਭ ਦਿੱਤਾ।ਇਸ ਮੌਕੇ ਤਖਤ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬੀਬੀ ਜੋਗਿੰਦਰ ਕੌਰ,ਭਾਈ ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ,ਤਖਤ ਸਾਹਿਬ ਦੇ ਮੈਨੇਜਰ ਭਾਈ ਜਗਜੀਤ ਸਿੰਘ,ਧਰਮ ਪ੍ਰਚਾਰ ਉ¤ਪ ਦਫਤਰ ਇੰਚਾਰਜ ਭਾਈ ਕ੍ਰਿਪਾਲ ਸਿੰਘ ਚੌਹਾਨ,ਤਖਤ ਸਾਹਿਬ ਦੇ ਕਥਾਵਾਚਕ ਭਾਈ ਜਗਤਾਰ ਸਿੰਘ ਕੀਰਤਪੁਰੀ, ਅਨੂਪ ਸਿੰਘ ਠੇਕੇਦਾਰ, ਦਲੀਪ ਠੇਕੇਦਾਰ ਜਗ੍ਹਾ ਰਾਮ ਤੀਰਥ, ਮੁਬਾਰਕ ਸਿੰਘ, ਬੰਤ ਸਿੰਘ, ਦਮਦਮਾ ਸਾਹਿਬ ਪ੍ਰੈ¤ਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ ਆਦਿ ਹਾਜ਼ਰ ਸਨ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸਿਕ ਪਵਿੱਤਰ ਸਰੋਵਰ ਦੀ ਕਾਰ ਸੇਵਾ ਹੋਈ ਆਰੰਭ



