Skip to content
Independent perspectives. Global stories.
BREAKING

ਇੰਜੀਨੀਅਰਿੰਗ ਕਾਲਜ ਵਿਖੇ ਮਹਿਲਾ ਦਿਵਸ ਮਨਾਇਆ

Share this story

ਔਰਤਾਂ ਵੀ ਮਰਦਾਂ ਵਾਂਗ ਹਰ ਖੇਤਰ ਵਿ¤ਚ ਅੱਗੇ : ਡਾ. ਐਸ.ਕੇ. ਮਾਹਲਾ
Page-1_33 ਫਰੀਦਕੋਟ, 8 ਮਾਰਚ (ਗੁਰਜੀਤ ਰੋਮਾਣਾ)- ਆਦੇਸ਼ ਇੰਜੀਨੀਅਰਿੰਗ ਕਾਲਜ ਵਿਖੇ ‘ਬੇਟੀ ਬਚਾਓ ਬੇਟੀ ਪੜਾਓ’ ਨੂੰ ਸਮਰਪਿਤ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ। ਡਾ. ਐਸ.ਕੇ. ਮਾਹਲਾ ਡਾਇਰੈਕਟਰ ਪ੍ਰਿੰਸੀਪਲ ਮੁ¤ਖ ਮਹਿਮਾਨ ਅਤੇ ਇੰਜ. ਸੁਰਿੰਦਰਪਾਲ ਮੌਂਗਾ, ਐਡਵਾਈਜ਼ਰ ਟੂ ਡਾਇਰੈਕਟਰ ਅਤੇ ਡਾ. ਜਸਵੀਰ ਸਿੰਘ ਬਰਾੜ, ਪ੍ਰਿੰਸੀਪਲ ਆਦੇਸ਼ ਇੰਸਟੀਚਿਊਟ ਆਫ ਹਾਇਰ ਸਟ¤ਡੀਜ਼, ਮੈਡਮ ਮਨਜੀਤ ਕੌਰ ਵਿਰਕ, ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰ ਸਿੰਘ ਵਾਲਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਸਮੇਂ ਡਾ. ਐਸ. ਕੇ. ਮਾਹਲਾ ਨੇ ਆਏ ਹੋਏ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥਣਾਂ ਨੂੰ ਜੀ ਆਇਆਂ ਕਿਹਾ ਅਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੀਆਂ ਸ਼ੁਭਕਾਮਨਾਵਾਂ ਦਿ¤ਤੀਆਂ ਉਨ੍ਹਾਂ ਔਰਤਾਂ ਦੀ ਸਮਾਜ ਵਿ¤ਚ ਸਥਿਤੀ ਨੂੰ ਬਿਆਨ ਕਰਦਿਆਂ ਆਪਣੇ ਹ¤ਕ ਪ੍ਰਤੀ ਚੇਤਨ ਹੋਣ ਦੀ ਅਪੀਲ ਕੀਤੀ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਤੇ ਕਿਹਾ ਕਿ ਅ¤ਜ ਔਰਤਾਂ ਵੀ ਮਰਦਾਂ ਵਾਂਗ ਹਰ ਖੇਤਰ ਵਿ¤ਚ ਅ¤ਗੇ ਹਨ। ਇਸ ਸਮੇਂ 15 ਮਿੰਟ ਦੀ ਡਾਕਾਮੈਂਟਰੀ ਫਿਲਮ ਵੀ ਦਿਖਾਈ ਗਈ।ਮੈਡਮ ਮਨਜੀਤ ਕੌਰ ਵਿਰਕ ਨੇ ‘‘ਅੰਤਰਰਾਸ਼ਟਰੀ ਮਹਿਲਾ ਦਿਵਸ‘‘ ਪਿਛੋਕੜ ਬਿਆਨ ਕੀਤਾ। ਡਾ. ਹਰਿੰਦਰ ਸਿੰਘ ਗਿ¤ਲ, ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਿਟੀ, ਚੇਅਰਮੈਨ ਆਦੇਸ਼ ਫਾਊਡੇਸ਼ਨ, ਇੰਜ. ਗੁਰਫਤਿਹ ਸਿੰਘ ਗਿ¤ਲ, ਡਾਇਰੈਕਟਰ ਟੈਕਨੀਕਲ ਆਦੇਸ਼ ਗਰੁ¤ਪ ਨੇ ‘‘ਅੰਤਰਰਾਸ਼ਟਰੀ ਮਹਿਲਾ ਦਿਵਸ‘‘ ਤੇ ਸਟਾਫ਼ ਅਤੇ ਵਿਦਿਆਰਥਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇਸ ਸਮੇਂ ਇੰਜ. ਸੁਰਿੰਦਰਪਾਲ ਮੌਂਗਾ, ਐਡਵਾਈਜ਼ਰ ਟੂ ਡਾਇਰੈਕਟਰ ਅਤੇ ਡਾ. ਜਸਵੀਰ ਸਿੰਘ ਬਰਾੜ, ਪ੍ਰਿੰਸੀਪਲ ਆਦੇਸ਼ ਇੰਸਟੀਚਿਊਟ ਆਫ ਹਾਇਰ ਸਟ¤ਡੀਜ਼ ਨੇ ਕਿਹਾ ਕਿ ਨਾਰੀ ਸ਼ਮੂਲੀਅਤ ਤੋਂ ਬਿਨਾਂ ਮਨੁ¤ਖੀ ਸਮਾਜ ਅਧੂਰਾ ਹੈ ਇਸ ਲਈ ਨਾਰੀ ਸ਼ਕਤੀ ਨੂੰ ਅ¤ਗੇ ਲਿਆਉਣ ਤੋਂ ਬਿਨਾਂ ਵਿਸ਼ਵ ਸ਼ਾਂਤੀ ਦਾ ਸੁਪਨਾ ਪੁਰਾ ਨਹੀ ਹੋ ਸਕਦਾ। ‘ਇਸ ਸਮੇਂ ਕਾਲਜ ਦੀ ਦੀਆਂ ਵਿਦਿਆਰਥਣਾਂ ਹੀਮਾਦਰੀ, ਰਾਜਬੀਰ ਕੌਰ, ਮਨਪ੍ਰੀਤ ਕੋਰ, ਪ੍ਰੀਤਕੰਵਲ ਨੇ ਆਪਣੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀ। ਕਿਰਨਦੀਪ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੂਫੀ ਗੀਤ ਪੇਸ਼ ਕੀਤਾ।
ਇੰਜ. ਕੰਵਲਦੀਪ ਸਿੰਘ ਡਾਲਰ ਐਡਮੀਸ਼ਨ ਇੰਜਾਰਚ ਨੇ ਕਿਹਾ ਕਿ ਔਰਤਾਂ ਨੇ ਹਰ ਖੇਤਰ ਵਿਚ ਆਪਣਾ ਵ¤ਡਮੁਲਾ ਯੋਗਦਾਨ ਦਿ¤ਤਾ ਹੈ, ਔਰਤਾਂ ਵੀ ਕਿਸੇ ਖੇਤਰ ਵਿ¤ਚ ਪੁਰਸ਼ਾਂ ਨਾਲੋਂ ਘ¤ਟ ਨਹੀਂ ਹਨ ਅਤੇ ਔਰਤ ਨੂੰ ਕਮਜ਼ੋਰੀ ਨਹੀਂ ਸ਼ਕਤੀ ਵਜੋਂ ਵੇਖਣਾ ਚਾਹੀਦਾ ਹੈ। ਔਰਤਾਂ ਨੂੰ ਰਾਜਨੀਤੀ ਵਿ¤ਚ ਵ¤ਧ ਚੜ੍ਹ ਕੇ ਹਿ¤ਸਾ ਲੈਣਾ ਚਾਹੀਦਾ ਹੈ ਅਤੇ ਸਾਡੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਵਿ¤ਚ ਸਟੇਜ ਸੰਚਾਲਨ ਰਸ਼ਪਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ ਇਲੈਕਟ੍ਰੋਨਿਕਸ ਐਂਡ ਕੰਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਨੇ ਬਾਖੂਬੀ ਕੀਤਾ। ਪ੍ਰੋਗਰਾਮ ਦੇ ਅੰਤ ਵਿ¤ਚ ਮੈਡਮ ਜੋਤੀ ਗਲਹੋਤਰਾ ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ, ਆਯੋਜਕਾਂ, ਸੰਯੋਜਕਾਂ, ਉਚ¤-ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਇੰਜ. ਸੁਰਿੰਦਰਪਾਲ ਮੌਂਗਾ, ਡਾ. ਜਸਵੀਰ ਸਿੰਘ ਬਰਾੜ, ਇੰਜ. ਕੰਵਲਦੀਪ ਸਿੰਘ ਡਾਲਰ, ਇੰਜ. ਮਨਦੀਪ ਸਿੰਘ ਸੰਧੂ, ਇੰਜ. ਰਜਨੀਸ਼ ਨਰੂਲਾ, ਇੰਜ. ਅਮਰਦੀਪ ਸਿੰਘ ਵਿਰਕ, ਇੰਜ. ਹਰਿੰਦਰ ਸਿੰਘ ਸੰਧੂ, ਇੰਜ. ਮਨਪ੍ਰੀਤ ਸਿੰਘ, ਮੈਡਮ ਜੋਤੀ ਗਲਹੋਤਰਾ, ਮੈਡਮ ਪ੍ਰੀਅੰਕਾ, ਮੈਡਮ ਕਮਲਜੀਤ ਕੌਰ ਮਾਹਲਾ, ਮੈਡਮ ਜਸਵਿੰਦਰ ਕੌਰ, ਮੈਡਮ ਸ਼ਾਈਨਾ, ਮੈਡਮ ਸਰਬਜੀਤ ਕੌਰ, ਇੰਜ. ਪ੍ਰੀਤਪਾਲ ਸਿੰਘ, ਇੰਜ. ਗੁਰਬਿੰਦਰ  ਸਿੰਘ ਬਰਾੜ, ਇੰਜ. ਜਤਿਨ ਕੁਮਾਰ, ਇੰਜ. ਰਵਿੰਦਰ ਕੁਮਾਰ, ਤਰੁਣ ਸ਼ਰਮਾ, ਅਮਨ ਜੈਨ, ਰਾਜਬੀਰ ਸਿੰਘ ਸੂਪਰਡੈਂਟ, ਜੁਗਲ ਕਿਸ਼ੋਰ ਅਕਾਊਂਟੈਂਟ ਆਦਿ ਹਾਜ਼ਰ ਸਨ।

ਸਿਹਤ ਵਿਭਾਗ ਵੱਲੋਂ ਵੀਰ ਨਗਰ ਮੁਹੱਲੇ ’ਚ ਮੁਫ਼ਤ ਚੈਕਅੱਪ ਕੈਂਪ ਲਗਾ ਕੇ ਮਨਾਇਆ ਵਿਸ਼ਵ ਮਹਿਲਾ ਦਿਵਸ
ਮਾਨਸਾ, 8 ਮਾਰਚ (ਵਕੀਲ ਬਾਂਸਲ, ਰਮੇਸ਼ ਮਿੱਤਲ, ਸ਼ਾਮ ਲਾਲ)- ਸਿਹਤ ਵਿਭਾਗ ਮਾਨਸਾ ਵੱਲੋਂ ਵਿਸ਼ਵ ਮਹਿਲਾ ਦਿਵਸ ਡਾ. ਰੇਨੂੰ ਸੂਦ ਸਿਵਲ ਸਰਜਨਮਾਨਸਾ ਦੀ ਅਗਵਾਈ ਵਿੱਚ ਆਂਗਣਵਾੜੀ ਸੈਂਟਰ ਵੀਰ ਨਗਰ ਮੁਹੱਲਾ (ਸਲੱਮ ਏਰੀਆ) ਮਾਨਸਾ ਵਿਖੇ ਮੁਫ਼ਤ ਚੈਕਅਪ ਕੈਂਪ ਲਗਾਕੇਮਨਾਇਆ ਗਿਆ। ਇਸ ਮੌਕੇ ਡਾ. ਰੇਨੂੰ ਸੂਦ ਨੇ ਮਹਿਲਾ ਦਿਵਸ ਤੇ ਹਾਜ਼ਰ ਹੋਈਆਂ ਆਸ਼ਾ ਵਰਕਰਾਂ, ਏ.ਐਨ. ਐਮਜ਼ ਅਤੇ ਕੈਂਪ ਵਿੱਚ ਆਏਮਰੀਜ਼ਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਕਿਸੇ ਵੀ ਪੱਖੋਂ ਮਰਦਾਂ ਤੋਂ ਘੱਟ ਨਹੀਂ ਹਨ। ਉਨ੍ਹਾਂਕਿਹਾ ਕਿ ਭਾਵੇਂ ਆਸ਼ਾ ਵਰਕਰ ਸਿਹਤ ਵਿਭਾਗ ਵਿੱਚ ਕੰਮ ਅਧਾਰਿਤ ਮਾਨਭੱਤੇ ’ਤੇ ਕੰਮ ਕਰ ਰਹੀਆਂ ਹਨ, ਪਰ ਇਹਨਾਂ ਦਾ ਸਮਾਜ ਦੀ ਸਿਹਤਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਹੈ। ਡਾ. ਬਲਜੀਤ ਕੌਰ ਜ਼ਿਲ੍ਹਾ ਸਕੂਲਹੈਲਥ ਅਫ਼ਸਰ, ਸ੍ਰੀ ਪਵਨ ਕੁਮਾਰ ਮਾਸ ਮੀਡੀਆ ਅਫ਼ਸਰ ਮਾਨਸਾ, ਸ੍ਰੀ ਵਿਜੈ ਕੁਮਾਰ ਮਾਸ ਮੀਡੀਆ ਅਫ਼ਸਰ, ਸ੍ਰੀ ਅਵਤਾਰ ਸਿੰਘਡੀ.ਪੀ.ਐਮ.ਮਾਨਸਾ, ਸ੍ਰੀ ਜਗਦੇਵ ਸਿੰਘ ਕਮਿਊਨਟੀ ਮੋਬਲਾਈਜਰ, ਰਾਜਵੀਰ ਕੌਰ ਬੀ.ਸੀ.ਸੀ ਫੈਸਿਲੀਟੇਟਰ, ਸ੍ਰੀ ਜਸਵੀਰ ਸਿੰਘ ਐਨ.ਜੀ.ਓਕੁਆਰਡੀਨੇਟਰ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ.ਪ੍ਰਵਰਿਸ਼ ਜਿੰਦਲ ਬੱਚਿਆਂ ਦੇ ਮਾਹਿਰ, ਡਾ.ਰਸ਼ਮੀ ਗਾਇਨਾਕ’ਲ’ਜਿਸਟ, ਡਾ. ਨਿਸ਼ੀ ਜਿਲ੍ਹਾ ਟੀ.ਬੀ ਅਫ਼ਸਰ, ਡਾ.ਨਿਸਾਂਤਗੁਪਤਾ ਚਮੜੀ ਰੋਗਾਂ ਦੇ ਮਾਹਿਰ, ਡਾ. ਵਰੁਣ ਮਿੱਤਲ ਐਮ.ਓ, ਮੋਹਨ ਲਾਲ ਐਪਥਾਲਮਿਕ ਅਫ਼ਸਰ, ਬੋਹੜ ਸਿੰਘ ਰੇਡੀਓਗ੍ਰਾਫਰ, ਸ੍ਰੀ ਅਸੋਕਫਾਰਮਾਸਿਸਟ, ਗਗਨਦੀਪ ਫਾਰਮਾਸਿਸਟ, ਮੀਨਾਕਸ਼ੀ ਕੌਸਲਰ, ਰਕਿੰਦਰ ਕੌਰ ਤੇ ਪਰਮਜੀਤ ਕੌਰ ਸਟਾਫ਼ ਨਰਸ, ਸੁਖਜੀਤ ਕੌਰ ਅਤੇ ਨਿਰਮਲਾਦੇਵੀ ਏ.ਐਨ.ਐਮ ਵੱਲੋਂ ਕੈਂਪ ਵਿੱਚ ਆਏ ਮਰੀਜ਼ਾਂ ਦਾ ਚੈਕਅਪ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਿਹਤ ਸਬੰਧੀਜਾਗਰੂਕ ਕਰਨ ਲਈ ਪ੍ਰਿੰਟ ਮਟੀਰੀਅਲ ਵੀ ਵੰਡਿਆ ਗਿਆ। ਕੈਂਪ ਵਿੱਚ 396 ਮਰੀਜ਼ਾਂ ਦਾ ਚੈਕਅਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।

WRITTEN BY