Skip to content
Independent perspectives. Global stories.
BREAKING

ਰੁਜ਼ਗਾਰ ਦੇ ਵਸੀਲੇ ਕਰਨ ਨਾਲ ਹੀ ਅਸਲੀ ਵਿਕਾਸ ਹੋਵੇਗਾ : ਸ. ਮਨਪ੍ਰੀਤ ਸਿੰਘ ਬਾਦਲ

Share this story

Page-1_14 ਸ਼ਾਹਕੋਟ, 8 ਮਾਰਚ (ਸੁਰਿੰਦਰ ਸਿੰਘ ਖਾਲਸਾ)- ਬੱਸ ਅੱਡੇ, ਚਾਰ ਮਾਰਗੀ ਸੜਕਾਂ ਅਤੇ ਕਸਬਿਆਂ ਅੰਦਰ ਵੱਡੇ-ਵੱਡੇ ਪੁਲਾਂ ਦੀ ਕੀਤੀ ਗਈ ਉਸਾਰੀ ਨੂੰ ਹਕੀਕੀ ਵਿਕਾਸ ਨਹੀ ਕਿਹਾ ਜਾ ਸਕਦਾ। ਅਸਲ ਵਿਕਾਸ ਲੋੜਵੰਦ ਤੇ ਗਰੀਬ ਲੋਕਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਕੇ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਕਰਨ ਨਾਲ ਹੋਵੇਗਾ। ਉਕਤ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।  ਉਨ੍ਹਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਦੀ ਗਠਜੋੜ ਸਰਕਾਰ ਨੇ ਸੂਬੇ ਅੰਦਰ 10 ਸਾਲ ਰਾਜ ਕਰਕੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ ਹੈ। ਅਕਾਲੀ -ਭਾਜਪਾ ਸਰਕਾਰ ਦੀਆਂ ਗਲਤ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬੀਆਂ ਦੇ ਚਿਹਰਿਆਂ ਤੇ ਇਸ ਸਮੇਂ ਮਾਯੂਸੀ ਛਾਈ ਹੋਈ ਹੈ। ਉਨ੍ਹਾਂ ਪੂਰਾ ਦਾਅਵਾ ਪੇਸ਼ ਕਰਦੇ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ,ਜਿਸ ਦਾ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਨਿਗਰਾਨੀ ਵਿਚ ਤਿਆਰ ਕੀਤੇ ਗਏ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਹਰ ਵਰਗ ਤੇ ਹਰ ਪਹਿਲੂ ਨੂੰ ਮੱਦੇਨਜ਼ਰ ਰੱਖਿਆ ਗਿਆ ਸੀ। ਇਸ ਮੌਕੇ ‘ਤੇ ਹਲਕਾ ਸ਼ਾਹਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਸ਼ਾਹਕੋਟ ਤੋ ਇਸ ਵਾਰ ਕਾਂਗਰਸ ਦੀ ਜਿੱਤ ਯਕੀਨੀ ਹੈ ਤੇ ਇੱਥੇ ਅਕਾਲੀ ਦਲ ਦਾ ਕਿਲਾ ਬੁਰੀ ਤਰ੍ਹਾਂ ਢਹਿ ਢੇਰੀ ਹੋ ਜਾਵੇਗਾ। ਹੋਰਨਾਂ ਤੋ ਇਲਾਵਾ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਬੁਲਾਰੇ ਡਾ ਨਵਜੋਤ ਸਿੰਘ ਦਾਹੀਆ,ਹਰਦੇਵ ਸਿੰਘ ਪੀਟਾ ਬਲਕਾ ਪ੍ਰਧਾਨ ਸ਼ਾਹਕੋਟ, ਵਿਨੋਦ ਉੱਪਲ ਚੇਅਰਮੈਨ ਵਪਾਰ ਸੈਲ ਕਾਂਗਰਸ, ਯਸਪਾਲ ਗੁਪਤਾ,ਮਾਸਟਰ ਵਾਸਦੇਵ ਕੰਵਲ, ਬੂਟਾ ਸਿੰਘ ਕਲਸੀ, ਤਰਲੋਕ ਸਿੰਘ ਰੂਪਰਾ, ਅਮਰਜੀਤ ਸਿੰਘ ਬੱਬੂ, ਸੰਤੋਖ ਸਿੰਘ ਰਿਆੜ, ਪਰਮੋਦ ਉੱਪਲ, ਟਿੰਪੀ ਕੁਮਰਾ, ਮਹਿੰਦਰਪਾਲ ਟੁਰਨਾ, ਰੂਪ ਲਾਲ ਅਤੇ ਰਜਤ ਉੱਪਲ ਹਾਜ਼ਰ ਸਨ।

WRITTEN BY