Skip to content
Independent perspectives. Global stories.
BREAKING

ਗਿੱਦੜਬਾਹਾ ਦੇ ਪਿੰਡ ਕਾਉਣੀ ਨੇੜੇ ਰਾਜਵਾਹੇ ’ਚ ਪਿਆ 35 ਫੁੱਟ ਪਾੜ

Share this story

100 ਏਕੜ ਕਣਕ ਦੀ ਖੜ੍ਹੀ ਫਸਲ ਪਾਣੀ ਨਾਲ ਡੁੱਬੀ
Page-1_45 ਗਿੱਦੜਬਾਹਾ, 8 ਮਾਰਚ (ਦਵਿੰਦਰ ਬਾਘਲਾ, ਕੁਲਦੀਪ ਨਰੂਲਾ)- ਅੱਜ ਨੇੜ੍ਹਲੇ ਪਿੰਡ ਕਾਉਣੀ ’ਚ ਲੁਹਾਰਾ ਨੂੰ ਜਾਂਦੇ ਕੱਚੇ ਰਾਹ ਨੇੜ੍ਹਿਓਂ ਦੋਦਾ ਰਾਜਵਾਹਾ ਟੁੱਟਣ ਨਾਲ ਲਗਭਗ 35 ਫੁੱਟ ਚੌੜਾਂ ਪਾੜ ਪੈਣ ਅਤੇ 100 ਏਕੜ ਕਣਕ ਦੀ ਖੜ੍ਹੀ ਫਸਲ ਪਾਣੀ ਨਾਲ ਭਰਨ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ’ਤੇ ਜਾ ਕੇ ਕਿਸਾਨਾਂ ਸਾਬਕਾ ਸਰਪੰਚ ਬਾਬਾ ਕਰਮ ਸਿੰਘ, ਰਾਮ ਸਿੰਘ, ਗੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਨਾਲ ਕੀਤੀ ਗੱਲਬਾਤ ਉਨਾਂ ਦੱਸਿਆ ਕਿ ਅੱਜ ਸਵੇਰੇ ਲਗਭਗ ਸਾਢੇ ਚਾਰ ਵਜੇ ਇਹ ਸੂਆ (ਰਾਜਵਾਹਾ) ਟੁੱਟਣ ਕਾਰਨ ਨਾਲ ਲੱਗਦੇ ਕਣਕ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਇਸ ਰਾਜਵਾਹੇ ਦੇ ਨੇੜ੍ਹੇ ਘਰਾਂ ਵਾਲਿਆਂ ਜਦ ਇਸ ਦੀ ਇਤਲਾਹ ਪਿੰਡ ਵਾਸੀਆਂ ਨੂੰ ਦਿੱਤੀ। ਜਿਸ ਤੇ ਇੱਕਠੇ ਹੋ ਨਗਰ ਵਾਸੀਆਂ ਵੱਲੋਂ ਖੁੱਦ ਹੀ ਇਸ ਪਏ ਪਾੜ ਨੂੰ ਮਿੱਟੀ ਦੇ ਗੱਟੇ ਰੱਖ ਕਿ ਬੰਨਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਹ ਰਾਜਵਾਹਾ ਕਈ ਵਾਰ ਪਹਿਲਾਂ ਵੀ ਇਥੋਂ ਟੁੱਟ ਚੁੱਕਾ, ਪਰ ਸਬੰਧਤ ਮਹਿਕਮੇ ਵੱਲੋਂ ਖਾਨਪੂਰਤੀ ਕਰਕੇ ਡੰਗ ਟਪਾਇਆ ਜਾ ਰਿਹਾ। ਮਹਿਕਮੇ ਦਾ ਇੱਕ ਵੀ ਮੁਲਾਜਮ ਮੌਕੇ ’ਤੇ ਨਹੀਂ ਆਇਆ ਸੀ। ਐੱਸ ਡੀ ਓ ਗੁਰਸ਼ਰਨ ਸਿੰਘ ਨੇ ਕਿਹਾ ਕਿ ਪਿਛਲੇ ਪਿੰਡਾ ਦੇ ਮੋਘੇ ਬੰਦ ਹੋਣ ਕਾਰਨ ਪਾਣੀ ਵਧਣ ਕਾਰਨ ਰਾਜਬਾਹਾ ਟੁੱਟਿਆ ਹੈ , ਜਲਦੀ ਹੀ ਇਸਦਾ ਪੱਕਾ ਹੱਲ ਕੀਤਾ ਜਾਵੇਗਾ।

WRITTEN BY