Skip to content
Independent perspectives. Global stories.
BREAKING

ਸੀਮਿੰਟ ਦਾ ਭਰਿਆ ਆਈਸਰ 12 ਚੱਕਾ ਟਰਾਲਾ ਹੋਇਆ ਚੋਰੀ

Share this story

ਰਾਮਪੁਰਾ ਫੂਲ/ਭਾਈ ਰੂਪਾ, 7 ਮਾਰਚ (ਕੁਲਜੀਤ ਸਿੰਘ ਢੀਂਗਰਾ, ਸੰਜੀਵ ਸਿੰਗਲਾ, ਜਸਪਾਲ ਪਾਲੀ)- ਚੋਰਾ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਰੋਜ਼ਾਨਾ ਦੀ ਤਰਾ ਕਿਤੇ ਨਾ ਕਿਤੇ ਚੋਰੀ ਹੋਣ ਦੀ ਘਟਨਾ ਸਾਹਮਣੇ ਆਉਦੀ ਹੀ  ਰਹਿੰਦੀ ਹੈ ਪਰ ਅੱਜ ਇਹ ਘਟਨਾ ਰਾਤੀ ਰਾਮਪੁਰਾ ਫੂਲ ਰੋੜ ਤੇ ਸੁਨਣ ਨੂੰ ਮਿਲੀ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪੁੱਤਰ ਰੁਲਦੂ ਸਿੰਘ ਵਾਸੀ ਕਾਲੋਕੇ ਫੂਲ ਬਠਿੰਡਾ ਦਾ ਸੀਮਿੰਟ ਦਾ ਭਰਿਆ 12 ਚੱਕੀ ਆਈਸਰ ਕੰਪਨੀ ਦਾ ਟਰਾਲਾ ਪੀ ਬੀ 03 ਐਕਸ/9439 ਡਰਾਇਵਰ ਵੱਲੋ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਫੂਲ ਰੋੜ ਤੇ ਖੜੀ ਕਰਕੇ  ਲੋਕ ਲਗਾ ਕੇ ਰੋਟੀ ਖਾਣ ਚਲਾ ਗਿਆ ਤਾ ਕੁਝ ਸਮੇ ਬਾਅਦ ਹੀ ਆ ਕੇ ਦੇਖਿਆ ਤਾ ਟਾਰਾਲਾ ਉਥੋ ਗਾਇਬ ਸੀ।ਤਾ ਇਧਰ ਉਧਰ ਦੇਖਿਆ ਤਾ ਕੁਝ ਪਤਾ ਨਾ ਚੱਲਿਆ ਤਾ ਆਪਣੇ ਮਾਲਕ ਹਰਪਾਲ ਸਿੰਘ ਨੂੰ ਸੂਚਿਤ ਕੀਤਾ ਤਾ ਉਹਨਾ ਮੌਕੇ ਤੇ ਆ ਕੇ ਭਾਲ ਕੀਤੀ ਤਾ ਕੁਝ ਪਤਾ ਨਾ ਚੱਲਿਆ ਤਾ 100 ਨੰਬਰ ਡਾਇਲ ਕਰਕੇ ਜਾਣਕਾਰੀ ਦਿੱਤੀ ਤਾ ਤਰੂੰਤ ਥਾਣਾ ਰਾਮਪੁਰਾ ਸਿਟੀ ਦੀ ਪੁਲੀਸ ਮੌਕੇ ਤੇ ਹੀ ਪਹੁੰਚੀ ਅਤੇ ਟਰਾਲਾ ਮਾਲਕ ਦੇ ਸਹਿਯੋਗ ਨਾਲ ਇਧਰ ਉਧਰ ਭਾਲ ਕਰਨੀ ਸਰੂ ਕਰ ਦਿੱਤੀ ਪਰ ਟਰਾਲੇ ਦਾ ਤਾ ਕੋਈ ਸੁਰਾਗ ਨਾ ਮਿਲ ਸਕਿਆ।ਥਾਣਾ ਮੁਖੀ ਕਮਲਜੀਤ ਸਿੰਘ ਰਾਮਪੁਰਾ ਸਿਟੀ ਨਾਲ  ਗੱਲਬਾਤ ਕਰਦਿਆ ਕਿਹਾ ਹੈ ਕਿ ਹਰਪਾਲ ਸਿੰਘ ਦੇ ਬਿਆਨਾ ਦੇ ਅਧਾਰ ਤੇ ਮਕੁੱਦਮਾ ਨੰ 22, 379 ਆਈ ਪੀ ਸੀ ਪਰਚਾ ਦਰਜ ਕੀਤਾ ਗਿਆ।ਅਤੇ ਚੋਰਾ ਦੀ ਭਾਲ ਸਰਮਗਰਮੀ ਨਾਲ ਸ਼ੁਰੂ ਕਰ ਦਿੱਤੀ ਗਈ।

WRITTEN BY