ਮਾਨਸਾ, 7 ਮਾਰਚ (ਵਕੀਲ ਬਾਂਸਲ, ਰਮੇਸ਼ ਮਿੱਤਲ, ਸ਼ਾਮ ਲਾਲ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਰਟਰ ਮਾਨਸਾ ਵੱਲੋਂ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਆਲੂਆਂ ਦੀ ਫਸਲ ਨੂੰ ਸੜਕਾਂ ’ਤੇ ਸੁੱਟਣ ਲਈ ਮਜਬੂਰ ਹਨ, ਸਰਕਾਰ ਆਲੂਆਂ ਦੀ ਫਸਲ ਨੂੰ ਸਰਕਾਰੀ ਰੇਟ ਤੇ ਖਰੀਦ ਕੀਤੀ ਜਾਵੇ। ਕਣਕ ਅਪ੍ਰੈਲ ਨੂੰ ਮੰਡੀਆਂ ਵਿੱਚ ਆ ਜਾਵੇਗੀ। ਸਰਕਾਰ ਖਰੀਦ ਦਾ ਢੁਕਵਾਂ ਪ੍ਰਬੰਧ ਕਰੇ, ਐਸ.ਵਾਈ.ਐਲ. ਨਹਿਰ ਦੇ ਮੁੱਦੇ ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਇਸ ਨੂੰ ਬੰਦ ਕੀਤਾ ਜਾਵੇ, ਪੰਜਾਬ ਦਾ ਪਾਣੀ ਰਿਪੇਰੀਅਨ ਐਕਟ ਦੇ ਮੁਤਾਬਿਕ ਪੰਜਾਬ ਨੂੰ ਦਿੱਤਾ ਜਾਵੇ। ਜਿਹੜੇ ਪਿੰਡਾਂ ਵਿੱਚ ਪਾਵਰਕਾਮ ਨਵੇਂ ਮੀਟਰ ਲਗਾ ਰਿਹਾ ਹੈ ਉਹ ਬਹੁਤ ਤੇਜ ਚਲਦੇ ਹਨ ਤੇ ਬਿਲ ਬਹੁਤ ਜਿਆਦਾ ਆਉਂਦਾ ਹੈ ਅਤੇ ਪਾਵਰਕਾਮ ਸਹੀ ਮੀਟਰ ਲਗਾਵੇ, ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਨੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਇਹਨਾਂ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਕੋਈ ਢੁਕਵਾਂ ਪ੍ਰਬੰਧ ਕਰੇ ਜਿੰਨ੍ਹਾਂ ਨਾਲ ਹਜ਼ਾਰਾਂ ਬੇਦੋਸ਼ੇ ਲੋਕਾਂ ਦੀਆਂ ਐਕਸੀਡੈਂਟਾਂ ਨਾਲ ਮੌਤਾਂ ਹੋ ਰਹੀਆਂ ਹਨ। ਧਰਨੇ ਵਿੱਚ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਨਾਅਰੇਬਾਜੀ ਕੀਤੀ। ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਜਿਸ ਵਿੱਚ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ, ਵਿੱਤ ਸਕੱਤਰ ਉੱਗਰ ਸਿੰਘ ਮਾਨਸਾ, ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਬੁਰਜ ਹਰੀ, ਜ਼ਿਲ੍ਹਾ ਸੀਨੀਅਰ ਪ੍ਰਧਾਨ ਕਾਕਾ ਸਿੰਘ ਤਲਵੰਡੀ, ਜਗਜੀਤ ਸਿੰਘ ਢੈਪਹੀ ਜਿਲ੍ਹਾ ਮੀਤ ਪ੍ਰਧਾਨ, ਬਲਾਕ ਪ੍ਰਧਾਨ ਭੀਖੀ ਜੋਗਾ ਸਿੰਘ ਹੋਡਲਾ, ਜਨਰਲ ਸਕੱਤਰ ਜੁਗਰਾਜ ਸਿੰਘ ਹੀਰੋਂ ਕਲਾਂ, ਮਾਨਸਾ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਕਲਾਂ, ਝੁਨੀਰ ਬਲਾਕ ਪ੍ਰਧਾਨ ਮਾਣਕ ਸਿੰਘ ਜੌੜਕੀਆਂ, ਜਨਰਲ ਸਕੱਤਰ ਮਾਘ ਸਿੰਘ ਮਾਖਾ, ਸਰਦੂਲਗੜ੍ਹ ਬਲਾਕ ਪ੍ਰਧਾਨ ਬਲਵੀਰ ਸਿੰਘ ਝੰਡੇਕੇ, ਹਰਮੀਤ ਸਿੰਘ, ਅਮਨਦੀਪ ਸਿੰਘ ਖਿਆਲਾ, ਨਿਰਭੈ ਸਿੰਘ ਖਿਆਲਾ, ਬਲਵੀਰ ਸਿੰਘ ਕੋਟੜਾ ਆਦਿ ਹਾਜ਼ਰ ਸਨ।



